Thursday, April 16, 2015

ਭਾਈ ਮੱਖਣ ਸਿੰਘ ਗਿੱਲ ੨੦੦੯ ਦੇ ਨੀਲੋਂ ਅਸਲਾ-ਬਾਰੂਦ ਤੇ ਯੂ.ਏ.ਪੀ.ਏ ਕੇਸ ਚੋ ਬਰੀ


ਭਾਈ ਮੱਖਣ ਸਿੰਘ ਗਿੱਲ ੨੦੦੯ ਦੇ ਨੀਲੋਂ ਅਸਲਾ-ਬਾਰੂਦ ਤੇ ਯੂ.ਏ.ਪੀ.ਏ ਕੇਸ ਚੋ ਬਰੀ

     ਮੈਕਸੀਮਮ ਸਕਿਓਰਟੀ ਜੇਲ੍ਹ, ਨਾਭਾ ਵਿਚ ਨਜ਼ਰਬੰਦ ਭਾਈ ਮੱਖਣ ਸਿੰਘ ਗਿੱਲ ਨੂੰ ਅੱਜ ਇੱਥੇ ਐਡੀਸ਼ਨਲ ਸੈਸ਼ਨ ਜੱਜ ਸ੍ਰੀ ਸਰਬਜੀਤ ਸਿੰਘ ਧਾਲੀਵਾਲ ਦੀ ਮਾਨਯੋਗ ਅਦਾਲਤ ਵਲੋਂ ਬਾ-ਇੱਜ਼ਤ ਬਰੀ ਕਰ ਦਿੱਤਾ ਗਿਆ। ਅੱਜ ਭਾਈ ਮੱਖਣ ਸਿੰਘ ਗਿੱਲ ਨੂੰ ਹਾਈ ਸਕਿਓਰਟੀ ਵਿਚ ਪੇਸ਼ ਕੀਤਾ ਗਿਆ। ਕੇਸ ਦੀ ਆਖਰੀ ਬਹਿਸ ਹੋਣ ਤੋਂ ਬਾਅਦ ਅੱਜ ਲਈ ਫੈਸਲਾ ਰਾਖਵਾਂ ਰੱਖਿਆ ਗਿਆ ਸੀ।ਉਹਨਾਂ ਵਲੋਂ ਵਕੀਲ ਸ. ਜਸਪਾਲ ਸਿੰਘ ਮੰਝਪੁਰ ਪੇਸ਼ ਹੋਏ।
     ਜਿਕਰਯੋਗ ਹੈ ਕਿ ਪੁਲਿਸ ਵਲੋਂ ਤਿਆਰ ਕੀਤੇ ਚਲਾਨ ਮੁਤਾਬਕ ਇਹ ਕੇਸ ਐੱਫ.ਆਈ.ਆਰ ਨੰਬਰ ੧੬੩, ਮਿਤੀ ੦੫-੧੧-੨੦੦੯ ਨੂੰ ਬਾਰੂਦ ਐਕਟ ਦੀ ਧਾਰਾ ੪/੫, ੨੫ ਅਸਲਾ ਐਕਟ ਅਤੇ ੧੭/੧੮/੨੦ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਐਕਟ (ਯੂ.ਏ.ਪੀ.ਏ) ਅਧੀਨ, ਥਾਣਾ ਮਾਛੀਵਾੜਾ ਵਿਚ ਦਰਜ਼ ਕੀਤਾ ਗਿਆ ਸੀ ਜਿਸ ਵਿਚ ਨੀਲੋਂ ਨਹਿਰ ਪੁਲ ਨੇੜੇ ਖੜੇ ਇਕ ਮੋਟਰ ਸਾਈਕਲ ਤੋਂ  ੯ ਡੈਟਾਨੇਟਰ, ੪੬ ਸਟਿੱਕਾਂ ਐਮੋਨੀਅਮ ਨਾਈਟ੍ਰੇਟ ਅਤੇ ੩ ਕਿਲੋ ੧੮੨ ਗਰਾਮ ਬਾਰੂਦ ਆਦਿ ਬਰਾਮਦ ਹੋਇਆ ਸੀ ।ਭਾਈ ਮੱਖਣ ਸਿੰਘ ਗਿੱਲ ਨੂੰ ੨੩ ਅਕਤੂਬਰ ੨੦੧੦ ਨੂੰ ਉੱਤਰ ਪ੍ਰਦੇਸ਼ ਵਿਚ ਭਾਰਤ-ਨੇਪਾਲ ਦੇ ਬਡਨੀ ਬਾਰਡਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਭਾਈ ਮੱਖਣ ਸਿੰਘ ਗਿੱਲ ਦੇ ਇੰਕਸਾਫ ਮੁਤਾਬਕ ਇਕ ਏ.ਕੇ ੪੭ ਦੀ ਬਰਾਮਦਗੀ ਵੀ ਕੀਤੀ ਗਈ ਸੀ।
ਇਸ ਸਬੰਧੀ ਗੱਲਬਾਤ ਕਰਦਿਆਂ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਗ੍ਰਿਫਤਾਰੀ ਮੌਕੇ ਭਾਈ ਮੱਖਣ ਸਿੰਘ ਗਿੱਲ ਪਾਸੋਂ ਕੋਈ ਵੀ ਇਤਾਰਾਜ਼ਯੋਗ ਚੀਜ਼ ਬਰਾਮਦ ਨਹੀਂ ਸੀ ਹੋਈ ਪਰ ਇਸ ਕੇਸ ਵਿਚ ਸਰਕਾਰੀ ਪੱਖ ਮੋਟਰਸਾਈਕਲ ਵਿਚੋਂ ਮਿਲੇ ਬਾਰੂਦ ਅਤੇ ਏ.ਕੇ ੪੭ ਦੀ ਬਰਾਮਦਗੀ ਦਾ ਸਬੰਧ ਭਾਈ ਮੱਖਣ ਸਿੰਘ ਗਿੱਲ ਨਾਲ ਜੋੜਨ ਵਿਚ ਸਫਲ ਨਹੀਂ ਹੋਇਆ ਜਿਸ ਦਾ ਲਾਭ ਮਾਣਯੋਗ ਅਦਾਲਤ ਨੇ ਭਾਈ ਮੱਖਣ ਸਿੰਘ ਗਿੱਲ ਨੂੰ ਦਿੰਦਿਆਂ ਬਰੀ ਕਰਨਾ ਦਾ ਹੁਕਮ ਸੁਣਾਇਆ।
ਜਸਪਾਲ ਸਿੰਘ ਮੰਝਪੁਰ

ਮੋਦੀ ਸਰਕਾਰ ਦਾ ‘ਮਲਕ ਭਾਗੋ’ ਬਜਟ ਤੇ ਇੱਕ ਝਾਤ


ਮੋਦੀ ਸਰਕਾਰ ਦਾ ‘ਮਲਕ ਭਾਗੋ’ ਬਜਟ ਤੇ ਇੱਕ ਝਾਤ
     ਭਾਰਤ ਦੇ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਵੱਲੋਂ ਪੇਸ਼ ਮੋਦੀ ਸਰਕਾਰ ਦਾ ਪਹਿਲਾ ਪੂਰਾ ਬਜਟ ‘ਅੱਛੇ ਦਿਨ ਆਉਣਗੇ’ ਤੋਂ ਉਲਟ ਹੁਣ ‘ਕਦੇ ਵੀ ਅੱਛੇ ਦਿਨ ਨਹੀਂ ਆਉਣਗੇ’ ਦੀ ਭਾਵਨਾ ਨੂੰ ਪ੍ਰਗਟਾਉਣ ਵਾਲਾ ਸਾਬਤ ਹੋਣ ਦੀ ਆਸ ਹੈ। ਮੰਤਰੀ ਵੱਲੋਂ ਸਪਸ਼ਟ ਕਰਨਾ ਕਿ ‘ਮੱਧ ਵਰਗ ਆਪਣਾ ਧਿਆਨ ਖੁਦ ਰੱਖੇ’ ਤੋਂ ਸਪਸ਼ਟ ਅਰਥ ਹੈ ਕਿ ਭਾਰਤ ਦੀ ਰੀੜ੍ਹ ਦੀ ਹੱਡੀ ਨੂੰ ਤੋੜਨ ਦਾ ਜਤਨ ਆਰੰਭ ਹੋ ਗਿਆ ਹੈ। ਮੰਤ੍ਰੀ ਦਾ ਇਹੋ ਕਥਨ ਬਜਟ ਉਪਰ ਪ੍ਰਧਾਨ ਮੰਤਰੀ ਦੀ ਉਸ ਟਿੱਪਣੀ ਦੀਆਂ ਧੱਜੀਆਂ ਉਡਾ ਦਿੰਦਾ ਹੈ ਕਿ ‘ਬਜਟ ਵਿੱਚ ਹਰ ਵਰਗ ਦਾ ਧਿਆਨ ਰੱਖਿਆ ਗਿਆ ਹੈ’। ਅਮੀਰਾਂ, ਸੁਪਰ ਅਮੀਰਾਂ, ਕਾਰਪੋਰੇਟ ਘਰਾਣਿਆਂ ਅਤੇ ਵਿਦੇਸ਼ੀ ਨਿਵੇਸ਼ਕਾਂ ਤੋਂ ਸਿਵਾ ਇਸ ਬਜਟ ਵਿੱਚ ਕਿਸੇ ਦਾ ਵੀ ਧਿਆਨ ਨਹੀਂ ਰੱਖਿਆ ਗਿਆ ਹੈ। ਹਾਂ ਆਮ ਲੋਕ ਅਤੇ ਮੁਲਾਜ਼ਮ ਰੋਣ ਨਾ ਇਸ ਲਈ ਉਨ੍ਹਾਂ ਨੂੰ ਚੁੱਪ ਕਰਾਉਣ ਲਈ ਚੁੰਘਣ ਵਾਸਤੇ 12 ਰੁਪਏ ਵਿੱਚ 2 ਲੱਖ ਦਾ ਦੁਰਘਟਨਾ ਬੀਮਾਂ, ਮਾਸਿਕ ਟਰਾਂਸਪੋਰਟ ਭੱਤਾ 800 ਰੁਪਏ ਤੋਂ 1600 ਰੁਪਏ ਕਰ ਦਿੱਤਾ ਗਿਆ ਹੈ। ਟੈਕਸ ਭਰਨ ਵਾਲੇ ਸ਼ਰੀਫ਼ ਆਮ ਵਰਗ ਅਤੇ ਮੱਧ ਵਰਗ ਉਪਰ ਸਰਵਿਸ ਟੈਕਸ ਨੂੰ ਵਧਾ ਕੇ 14% ਕਰਨ ਨਾਲ ਜੋ ‘ਰਾਈ ਮਾਤਰ’ ਰਾਹਤ ਦਿੱਤੀ ਗਈ ਸੀ ਉਸ ਨੂੰ ਵੀ ਸਰਕਾਰ ਨੇ ਆਪਣੇ ਲਈ ‘ਅੰਬ ਬਣਾ’ ਚੂਸ ਲਿਆ ਹੈ। ਸੀਮੈਂਟ, ਘਰ ਖਰੀਦਣਾ ਤੇ ਬਨਾਉਣਾ, ਕ੍ਰੈਡਿਟ ਤੇ ਡੈਬਿਟ ਕਾਰਡ ਨਾਲ ਭੁਗਤਾਨ, ਹਸਪਤਾਲ ਵਿੱਚ ਇਲਾਜ ਕਰਾਉਣਾ, ਮਨੋਰੰਜਨ ਕਰਨਾ ਅਤੇ ਬਾਹਰ ਖਾਣਾ ਪੀਣਾ, ਸੈਰ ਸਪਾਟਾ, ਕੋਰੀਅਰ ਭੇਜਣਾ, ਫੋਨ ਬਿੱਲ, ਵਾਈ ਫਾਈ ਬਿੱਲ, ਟੀ. ਵੀ. ਕੇਬਲ ਬਿੱਲ, ਜਿਮ ਜਾਣਾ, ਸਪਾ, ਬਿਊਟੀ ਪਾਰਲਰ, ਵਿਆਹ ਸ਼ਾਦੀਆਂ ਦੇ ਟੈਂਟ, ਠੰਢੇ, ਬੱਚਿਆਂ ਲਈ ਥੀਮਪਾਰਕ ਜਾਣਾ, ਡੱਬਾ ਬੰਦ ਅਤੇ ਪੋਲੀ ਪੈਕ ਕੋਈ ਵੀ ਸਾਮਾਨ ਖਰੀਦਣਾ, ਉਸਾਰੀ ਹਿਤ ਲੋੜੀਂਦੀਆਂ ਆਰਕੀਟੈਕਟ ਦੀ ਸੇਵਾ ਆਦਿ ਆਮ ਜੀਵਨ ਦੀਆਂ ਰੋਜ ਮਰਾ ਦੀਆਂ ਬਹੁਤ ਸਾਰੀਆਂ ਵਸਤਾਂ ਅਤੇ ਸੇਵਾਵਾਂ ਮਹਿੰਗੀਆਂ ਕੀਤੀਆਂ ਗਈਆਂ ਹਨ।ਜਿਸ ਦੇ ਪ੍ਰਭਾਵ ਨੌਕਰੀ ਪੇਸ਼ਾ ਅਤੇ ਮੱਧ ਵਰਗੀ ਲੋਕਾਂ ਨੂੰ ਸਹਿਣੇ ਪੈਣਗੇ। ਇੰਨਾ ਤੇ ਰੇਲ ਭਾੜੇ ਦੀਆਂ ਦਰਾ ਵਧਾਉਣ ਦਾ ਵੀ ਸਿੱਧਾ ਅਸਰ ਪਵੇਗਾ।  ਜਿਸ ਗਰੀਬੀ ਰੇਖਾ ਦੇ ਘਟੋਂ ਘਟ ਪੈਮਾਨੇ ਦੀ ਭਾਜਪਾ ਅਤੇ ਇਸ ਦੇ ਸਾਰੇ ਸਹਿਯੋਗੀ ਰੱਜ ਕੇ ਨਿੰਦਾ ਕਰਦੇ ਰਹੇ ਹਨ ਉਸ ਨੂੰ ਕਾਂਗਰਸ ਸਰਕਾਰ ਵਰਗਾ ਹੀ ਛੱਡ ਦਿੱਤਾ ਗਿਆ ਹੈ। ਇਨ੍ਹਾਂ ਸਾਰਿਆਂ ਹੀ ਬਜਟ ਤਜਵੀਜ਼ਾਂ ਉਪਰ ਬਜਟ ਵਾਲੀ ਰਾਤ ਹੀ ਤੇਲ ਦੀਆਂ ਕੀਮਤਾਂ ਵਿੱਚ ਤਿੰਨ ਰੁਪਏ ਤੋਂ ਵੱਧ ਕੀਤਾ ਗਿਆ ਵਾਧਾ ਆਮ ਵਰਗ ਦੀ ਹੀ ਜੇਬ ਤੇ ਡਾਕਾ ਮਾਰੇਗਾ। ਇਸ ਨਾਲ ਸਰਕਾਰ ਨੇ ਪਿਛਲੇ ਦਰਵਾਜੇ ਤੋਂ ਆਪਣੀ ਆਮਦਨ ਵਿੱਚ ਵਾਧੂ ਵਾਧਾ ਕਰ ਲਿਆ ਹੈ। ਜਦ ਅਮੀਰਾਂ, ਸੁਪਰ ਅਮੀਰਾਂ ਨੂੰ ਟੈਕਸਾਂ ਵਿੱਚ ਰਾਹਤ ਦੇ ਗੱਫੇ ਵੰਡੇ ਜਾਣ ਤੇ ਅਸਲ ਲੋੜਵੰਦ ‘ਮੱਧ ਵਰਗ’ ਨੂੰ ਆਪਣੇ ਹਾਲਾਤ ਤੇ ਛੱਡ ਦਿੱਤਾ ਜਾਵੇਗੀ ਦੀ ਨਸੀਹਤ ਦਿੱਤੀ ਜਾਵੇ ਤਾਂ ਇਸ ਨੂੰ ਆਰਥਿਕ ਨਾਜ਼ੀਵਾਦ ਨਾ ਕਿਹਾ ਜਾਵੇ ਤਾਂ ਇਹ ਹੋਰ ਕੀ ਹੈ ?
ਕਿਸਾਨਾਂ ਨੂੰ ਰਾਹਤ ਦੇ ਨਾਮ ਤੇ ਹੋਰ ਜਿਆਦਾ ਕਰਜ਼ਾਈ ਬਣਾ ਕੇ ਖੁਦਕਸ਼ੀਆਂ ਵੱਲ ਝੁਕਾ ਨੂੰ ਵਧਾਵਾ ਹੀ ਦਿੱਤਾ ਗਿਆ ਹੈ ਕਿਉਂਕਿ ਆਸਾਨ ਅਤੇ ਲੋੜ ਤੋਂ ਵਾਧੂ ਕਰਜ਼ਾ ਕਿਸਾਨ ਨੂੰ ‘ਸ਼ਹਿਰੀ ਮਜ਼ਦੂਰ’ ਬਣਨ ਜਾਂ ਕਰਜ਼ੇ ਕਰਕੇ ‘ਖ਼ੁਦਕਸ਼ੀ’ ਵੱਲ ਹੀ ਪ੍ਰੇਰਿਤ ਕਰਦਾ ਪਿਆ ਹੈ। ਕਿਰਸਾਨੀ ਦੀਆਂ ਬੁਨਿਆਦੀ ਅਤੇ ਜ਼ਮੀਨੀ ਹਕੀਕਤ ਦੀਆਂ ਲੋੜਾਂ ਨੂੰ ਪੂਰੀ ਤਰ੍ਹਾਂ ਅਣਗੋਲਿਆਂ ਕਰਕੇ ਸਰਕਾਰ ਨੇ ਆਪਣਾ ਕਿਸਾਨ ਵਿਰੋਧੀ ਅਕਸ ਹੀ ਪ੍ਰਗਟ ਕੀਤਾ ਹੈ। ਕਣਕ ਅਤੇ ਝੋਨੇ ਦੀ ਖਰੀਦ ਘਟਾਉਣ, ਐਫ. ਸੀ. ਆਈ. ਨੂੰ ਬੰਦ ਕਰਨ ਵੱਲ ਜਾਂਦੇ ਜਤਨ, ਸਵਾਮੀ ਨਾਥਨ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਦਰਕਿਨਾਰ ਕਰਨਾ, ਫਸਲੀ ਵਿਭਿੰਨਤਾ ਲਈ ਰਾਜ ਸਰਕਾਰ ਤੇ ਹੀ ਜਿੰਮੇਵਾਰੀ ਛੱਡਣੀ, ਅੱਧੀਆਂ ਤੋਂ ਜਿਆਦਾ ਕੇਂਦਰੀ ਯੋਜਨਾਵਾਂ ਦਾ ਭਾਰ ਰਾਜ ਸਰਕਾਰਾਂ ਤੇ ਪਾ ਦੇਣਾ, ਬਹੁਤ ਸਾਰੀਆਂ ਕੇਂਦਰੀ ਸਕੀਮਾਂ ਬੰਦ ਕਰ ਦੇਣੀਆਂ, ਵਿੱਤ ਮੰਤਰੀ ਵੱਲੋਂ ਇਕ ਸਾਰ ਕੌਮੀ ਖੇਤੀ ਮਾਰਕੀਟ ਕਾਇਮ ਕਰਨ ਦੇ ਐਲਾਨ ਨਾਲ ਅਤੇ ਆਰ.ਡੀ.ਐਫ. (ਮਾਰਕਟਿੰਗ ਤੇ ਲੱਗਣ ਵਾਲੀ ਮੰਡੀ ਫੀਸ ਤੇ ਪੇਂਡੂ ਵਿਕਾਸ ਫੰਡ) ਨੂੰ ਖ਼ਤਮ ਕਰ ਦੇਣ ਦਾ ਐਲਾਨ, ਮਾਰਕਟਿੰਗ ਲਈ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਨੂੰ ਰਾਜ ਸਰਕਾਰ ਦੀ ਜਿੰਮੇਵਾਰੀ ਬਣਾਉਣਾ, ਕੁਦਰਤੀ ਆਫ਼ਤਾਂ ਤੋਂ ਫਸਲਾਂ ਦੇ ਬੀਮੇ ਤੋਂ ਮੂੰਹ ਮੋੜਨਾ ਆਦਿ ਦਾ ਅਸਰ ਸਿੱਧਾ ਪੰਜਾਬ ਦੇ ਖੇਤੀ ਅਰਥਚਾਰੇ ਤੇ ਪੈਣਾ ਲਾਜ਼ਮੀ ਹੈ। ਇਹ ਸੋਚ ਬੁਨਿਆਦੀ ਸਹੂਲਤਾਂ ਦੀ ਤਬਾਹੀ ਵੱਲ ਲੈ ਜਾਏਗੀ। ਚਾਹੇ ਬਜਟ ਵਿੱਚ ਕਹਿਣ ਨੂੰ ਸਿਖਿਆ ਅਤੇ ਖੇਤੀ ਖੇਤਰ ਲਈ ਰਾਸ਼ੀ ਵਧਾਈ ਗਈ ਹੈ। ਜੋ ਕੁਝ ਖੋਹ ਲਿਆ ਗਿਆ ਹੈ ਉਹ ਵਧਾਈ ਗਈ ਰਾਸ਼ੀ ਦੇ ਮੁਕਾਬਲੇ ਕਈ ਗੁਣਾ ਵੱਧ ਹੈ। ਕਾਰਪੋਰੇਟ ਘਰਾਣਿਆਂ ਹਵਾਲੇ ਮੰਡੀ ਅਤੇ ਕਿਸਾਨੀ ਨੂੰ ਛੱਡਣ ਵਾਲੇ ਪਾਸੇ ਵਧਾਵਾ ਦਿੰਦਾ, ਕੁਲ ਮਿਲਾ ਕੇ ਇਹ ਬਜਟ ਖੇਤੀ ਪ੍ਰਧਾਨ ਸੂਬਿਆਂ, ਦਿਹਾਤੀ ਖੇਤਰ ਅਤੇ ਸਿਖਿਆ ਤੰਤਰ ਦੇ ਖ਼ਿਲਾਫ਼ ਹੈ।
     ਦੇਸ਼ ਵਿੱਚ ਸਭ ਤੋਂ ਵੱਧ ਰੁਜ਼ਗਾਰ ਦੇਣ ਵਾਲੇ ਲਘੂ ਉਦਯੋਗ ਨੂੰ ਪੂਰੀ ਤਰ੍ਹਾਂ ਅਣਡਿੱਠ ਕਰਨਾ ਬਹੁਤ ਮਹਿੰਗਾ ਪਵੇਗਾ। ਇਸ ਖੇਤਰ ਨੂੰ ਅਣਡਿਠ ਕਰਨ ਨਾਲ 10% ਵਿਕਾਸ ਦਰ ਕੀਵੇਂ ਹਾਸਲ ਕੀਤੀ ਜਾਵੇਗੀ ? 20 ਹਜ਼ਾਰ ਕਰੋੜ ਰੁਪਏ ਦਾ ਕਾਇਮ ਕੀਤਾ ਜਾ ਰਿਹਾ ਫੰਡ ਇਸ ਵਿੱਚ ਕਿਵੇਂ ਸਹਾਈ ਹੋਵੇਗਾ ?
     ਪੰਜਾਬ ਨੂੰ ਬਿਹਾਰ, ਬੰਗਾਲ ਅਤੇ ਆਂਧਰਾ ਪ੍ਰਦੇਸ਼ ਵਰਗੀ ਵਿਸ਼ੇਸ਼ ਮਦਦ ਤੋਂ ਪਾਸੇ ਰੱਖਣਾ ਵਾਲਾ ਇਹ ਬਜਟ ਉਪਰੋਕਤ ਸਾਰੀਆਂ ਹੀ ਮਦਾਂ ਕਰਕੇ ਪੰਜਾਬ ਦੀ ਆਰਥਿਕਤਾ ਲਈ ਮਾਰੂ ਹੈ।ਅਨੁਮਾਨ ਮੁਤਾਬਕ ਰਾਜਾਂ ਨੂੰ ਟੈਕਸਾਂ ਦਾ ਜਿਹੜਾ ਵੱਧ ਹਿੱਸਾ ਦੇਣ ਦੀ ਗੱਲ ਕੀਤੀ ਗਈ ਹੈ ਉਹ ਛਲਾਵਾ ਹੀ ਸਾਬਤ ਹੋਵੇਗੀ। ਐਕਸਾਈਜ਼ ਡਿਊਟੀ ਦਾ ਵਧਾਇਆ ਜਾਣਾ, ਪੰਜਾਬ ਦੇ ਗੁਆਂਢੀ ਰਾਜਾਂ ਨੂੰ ਮਿਲ ਰਹੀਆਂ ਸਹੂਲਤਾਂ ਵਰਗੀਆਂ ਸਹੂਲਤਾਂ ਤੋਂ ਪੰਜਾਬ ਨੂੰ ਇਸ ਬਜਟ ਵਿੱਚ ਵੀ ਵਾਂਝਾ ਰੱਖਣਾ, ਸਾਈਕਲ ਉਦਯੋਗ, ਸਪੋਟਰਸ ਉਦਯੋਗ ਨੂੰ ਕੋਈ ਰਾਹਤ ਨਾ ਦੇਣੀ, ਮਹਿੰਗੀ ਬਿਜਲੀ, ਅਤੇ ਚੀਨ ਤੋਂ ਆਯਾਤ ਨੂੰ ਬੜਾਵਾ ਦੇਣ ਵਰਗੀਆਂ ਪਾਲਸੀਆਂ ਪੰਜਾਬ ਵਿੱਚ ਬਚੀ ਖੁਚੀ ਸਨਅਤ ਦਾ ਵੀ ਭੱਠਾ ਬਾਹ ਦੇਣਗੀਆਂ। ਬਜਟ ਵਿੱਚ ਐਲ.ਈ.ਡੀ. ਲਾਈਟ ਤੇ ਲੈਂਪਾ ਦੇ ਨਾਲੋਂ ਨਾਲ ਵੱਡੇ ਘਰਾਣੇ ਜਿਹੜਾ ਆਪਣਾ ਉਤਪਾਦਨ ਬੰਦ ਕਰਕੇ ਚੀਨ ਤੋਂ ਸਾਮਾਨ ਮੰਗਾ ਕੇ ਤੇ ਆਪੋ ਆਪਣੀ ਮੋਹਰ ਲਗਾ ਕੇ ਹਰ ਤਰ੍ਹਾਂ ਦਾ ਖਪਤ ਦਾ ਸਾਮਾਨ ‘ਘਰੇਲੂ’ ਬਣਾ ਕੇ ਮਾਰਕਿਟ ਵਿੱਚ ਭੇਜ ਰਹੇ ਹਨ, ਉਸ ਨਾਲ ਭਾਰਤੀ ਉਦਯੋਗ ਅਤੇ ਮੰਡੀ ਤਬਾਹ ਹੋ ਰਹੀ ਹੈ। ਪੇਸ਼ ਕੀਤਾ ਬਜਟ ਇਸ ਸੋਚ ਅਤੇ ਪਹੁੰਚ ਨੂੰ ਹੋਰ ਬੜਾਵਾ ਦਿੰਦਾ ਹੈ। ਲਗਭਗ 300 ਕਰੋੜ ਰੁਪਏ ਦਾ ਸਾਲਾਨਾ ਚੀਨ ਤੋਂ ਆਉਣ ਵਾਲਾ ਮਾਲ ਹੁਣ ਲਗਭਗ 1700 ਕਰੋੜ ਤੇ ਪਹੁੰਚ ਗਿਆ ਹੈ। ਡਰੈਗਨ ਖੁਸ਼ ਹੈ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਜੀ ਆਇਆ ਕਹਿਣ ਲਈ ਉਤਾਵਲਾ ਹੈ ਕਿਉਂਕਿ ਉਹ ਸਮਝ ਗਿਆ ਹੈ ਕਿ ਉਸ ਦਾ ਇਹ ਵਪਾਰ ਆਉਣ ਵਾਲੇ ਸਮੇਂ ਵਿੱਚ ਛੇਤੀ ਹੀ ਦੁੱਗਣਾ ਹੋ ਜਾਵੇਗਾ। ਪੰਜਾਬ ਨੂੰ ਤਾਂ ਇਸ ਬਜਟ ਵਿੱਚ ਕੁਝ ਵੀ ਨਹੀਂ ਮਿਲਦਾ ਜਾਪਦਾ । ਹਾਂ ਵਿੱਤ ਮੰਤਰੀ ਨੇ ਆਪਣੇ ਚੋਣ ਹਲਕੇ ਲਈ ਬਾਗਬਾਨੀ ਲਈ ਉਚੇਰੀ ਸਿੱਖਿਆ ਸੰਸਥਾ ਅਤੇ ਜਲ੍ਹਿਆਂਵਾਲੇ ਬਾਗ਼ ਨੂੰ ਸੈਰ ਸਪਾਟਾ ਵਜੋਂ ਵਿਕਸਤ ਕਰਨ ਦੇ ਦਿੱਤੇ ਪ੍ਰਾਜੈਕਟ ਕੁਝ ਵੀ ਨਹੀਂ ਸਵਾਰ ਸਕਦੇ। ਜਿੱਥੋਂ ਤਕ ਏਮਜ਼ ਵਰਗੀ ਸੰਸਥਾ ਦਾ ਸਵਾਲ ਹੈ ਤਾਂ ਇਹ ਤਾਂ ਪਹਿਲਾਂ ਹੀ ਸਰਕਾਰ ਘੋਸ਼ਿਤ ਕਰ ਚੁਕੀ ਹੈ ਕਿ ਭਾਰਤ ਦੇ ਹਰ ਸੂਬੇ ਨੂੰ ਇੱਕ ਇੱਕ ‘ਏਮਜ਼’ ਮਿਲੇਗਾ। ਇਹ ਕੋਈ ਪੰਜਾਬ ਲਈ ਹੀ ਖ਼ਾਸ ਨਹੀਂ ਹੈ। ਪੰਜਾਬ ਨੂੰ ਲੋੜ ਤਾਂ ਕੈਂਸਰ, ਕਾਲੇ ਪੀਲੀਏ ਅਤੇ ਹੋਰ ਲਾ ਇਲਾਜ ਬਿਮਾਰੀਆਂ ਤੋਂ ਬਚਾਉਣ ਦੀ ਹੈ । ਪੀਣ ਵਾਲੇ ਪਾਣੀ, ਨਹਿਰੀ ਪਾਣੀ, ਜ਼ਮੀਨ ਹੇਠਲੇ ਪਾਣੀ, ਧਰਤੀ ਅਤੇ ਅਨਾਜ ਨਾਲ ਪਉਣ ਪਾਣੀ ਦੇ ਜ਼ਹਿਰੀ ਕਰਨ ਦੀ ਸਮਸਿਆ ਪੰਜਾਬ ਪ੍ਰਤੀ ਪਹੁੰਚ ਲਈ ਸ਼੍ਰੋਮਣੀ ਪਹਿਲ ਹਨ। ਜਿਸ ਨਾਲ ਰੋਜ਼ਾਨਾ ਸੈਂਕੜੇ ਪੰਜਾਬੀ ਮਰਦੇ ਪਏ ਹਨ। ਇਸ ਪਾਸੇ ਕੁਝ ਵੀ ਨਾ ਕਰਨਾ ਮਨੁੱਖੀ ਨਸਲ ਨਾਲ ਅਪਰਾਧ ਹੈ। ਇਤਨੀ ਜਿਆਦਾ ਲੋੜ ਹਸਪਤਾਲਾਂ ਦੀ ਨਹੀਂ ਸਗੋਂ ਅਜਿਹੀਆਂ ਮਾਰੂ ਅਤੇ ਲਾ ਇਲਾਜ ਬਿਮਾਰੀਆਂ ਨੂੰ ਫੈਲਾਉਣ ਵਾਲੇ ਕਾਰਨਾਂ ਤੋਂ ਪੰਜਾਬ ਨੂੰ ਨਜਾਤ ਦਿਵਾਉਣ ਦੀ ਹੈ। ਅਜ਼ਾਦੀ ਦੇ 68 ਵਰ੍ਹੇ ਲੰਘ ਜਾਣ ਤੋਂ ਬਾਅਦ ਵੀ ਪੰਜਾਬ ਦੇ 80% ਲੋਕਾਂ ਨੂੰ ਸ਼ੁੱਧ ਪੀਣ ਯੋਗ ਪਾਣੀ ਨਾ ਮਿਲ ਪਾਉਣਾ ਅਤੇ ਖੇਤੀ ਲਈ ਨਹਿਰੀ ਪਾਣੀ ਦੀ ਅਣਹੋਂਦ ਰਹਿਣਾ ਇਸ ਸੂਬੇ ਪ੍ਰਤੀ ‘ਅਗਾਂਹ ਵਧੂ ਅਤੇ ਵਿਕਸਿਤ’ ਸੂਬਾ ਕਹਿਣ ਵਾਲਿਆਂ ਦੀ ਪੋਲ ਖੋਲ ਦਿੰਦਾ ਹੈ। ਜਿਸ ਪਾਸੇ ਸਰਕਾਰੀ ਜਤਨ ਸਿਫ਼ਰ ਹਨ। ਜਿੱਥੋਂ ਤਕ ਹਸਪਤਾਲਾਂ ਦਾ ਜਾਲ ਵਿਛਾਉਣ ਦੀ ਗੱਲ ਹੈ ਤਾਂ ਉਹ ਕਰਜ਼ਾਈ ਕਿਸਾਨ ਨੂੰ ਹੋਰ ਕਰਜ਼ਾਈ ਬਣਾਉਣ ਦੀ ਪਹਿਲ ਹੈ ਕਿਉਂਕਿ ਮੋਦੀ ਸਰਕਾਰ ਨੇ ਕੈਂਸਰ, ਕਾਲੇ ਪੀਲੀਏ ਅਤੇ ਹੋਰ ਜੀਵਨ ਉਪਯੋਗੀ ਦਵਾਈਆਂ ਦੇ ਰੇਟ ਤਾਂ ਆਉਂਦੇ ਸਾਰ ਹੀ 500 ਤੋਂ ਹਜ਼ਾਰ ਗੁਣਾ ਤਕ ਵਧਾ ਦਿੱਤੇ ਸਨ। ਜਿੰਨਾਂ ਨੂੰ ਬਜਟ ਵਿੱਚ ਘਟਾਇਆ ਨਹੀਂ ਗਿਆ ਹੈ।ਸਮਝ ਤੋਂ ਪਰੇ ਹੈ ਕਿ ਹਰ ਖੇਤਰ ਵਿੱਚ ਪੰਜਾਬ ਲਈ ਮਾਰੂ ਇਸ ਬਜਟ ਨੂੰ ਪੰਜਾਬ ਦੇ ਮੁੱਖ ਮੰਤ੍ਰੀ ਨੇ "ਪੰਜਾਬ ਨੂੰ ਇੱਕ ਅਗਾਂਹਵਧੂ ਸੂਬੇ ਵਜੋਂ ਵਿਕਸਿਤ ਕਰਨ ਦੀ ਐਨ.ਡੀ.ਏ. ਸਰਕਾਰ ਦੀ ਵਚਨਬੱਧਤਾ ਦਾ ਪ੍ਰਤੀਕ ਅਤੇ ਪੰਜਾਬ ਦਾ ਖ਼ਾਸ ਖ਼ਿਆਲ ਰੱਖਿਆ ਗਿਆ” ਕਹਿ ਕੇ ਕਿਵੇਂ ਸਵਾਗਤ ਕਰ ਦਿੱਤਾ। ਉਪ ਮੁੱਖ ਮੰਤ੍ਰੀ ਵਲੋਂ ਇਸ ਬਜਟ ਨੂੰ "ਵਿਕਾਸ ਮੁਖੀ ਅਤੇ ਲੋਕ ਪੱਖੀ ਦੇ ਨਾਲ ਨਾਲ ਪੰਜਾਬ ਦੇ ਵਿਕਾਸ ਨੂੰ ਹੁਲਾਰਾ ਦੇਣ ਵਾਲਾ” ਕਰਾਰ ਦੇਣਾ ਆਪਣੇ ਆਪ ਵਿੱਚ ਹੀ ਅਸਚਰਜ ਹੈ।
     ਬਜਟ ਵਿੱਚ ਕਾਰਪੋਰੇਟ ਟੈਕਸ ਘਟਾ ਕੇ 25% ਤਕ ਕਰਨਾ ਅਤੇ ਇਸ ਨੂੰ ਅਗਲੇ ਚਾਰ ਸਾਲਾਂ ਤਕ ਘਟਾਈ ਜਾਣਾ, ਵੈਲਥ ਟੈਕਸ ਖ਼ਤਮ ਕਰਨਾ, ਬੀਮਾ ਟੈਕਸ ਖ਼ਤਮ ਕਰਨਾ, ਪੂੰਜੀ ਪਰਵਾਹ ਤੇ ਸਰਕਾਰ ਦਾ ਨਿਯੰਤਰਣ ਕਰਨਾ, ਪ੍ਰਤੱਖ ਵਿਦੇਸ਼ੀ ਨਿਵੇਸ਼ ਅਤੇ ਪੋਰਟਫੋਲੀਓ ਨਿਵੇਸ਼ ਵਿਚਕਾਰ ਫ਼ਰਕ ਮੁਕਾਉਣਾ, ਵਿਦੇਸ਼ੀ ਨਿਵੇਸ਼ ਦੇ ਨਿਯਮ ਸਰਲ ਅਤੇ ਆਸਾਨ ਬਣਾਉਣੇ ਵਰਗੀਆਂ ਸਹੂਲਤਾਂ ਦੇਣ ਵਾਲਾ ਇਹ ਬਜਟ ‘ਮੇਕ ਇਨ ਇੰਡੀਆ’ ਦਾ ਸੁਪਨਾ ਦਿਖਾ ਕੇ "ਘਰੇਲੂ ਉਦਯੋਗ” ਦਾ ਸਰਬ ਨਾਸ਼ ਕਰਨ ਵਾਲਾ ਰਾਹ ਪੁਖਤਾ ਕਰਦਾ ਸਾਬਤ ਹੁੰਦਾ ਹੈ। ਹੁਣ ਤਕ ਦੇ ਸੰਸਦੀ ਭਾਰਤੀ ਇਤਿਹਾਸ ਵਿੱਚ ਇਹ ਪਹਿਲਾਂ ਬਜਟ ਹੈ ਜਿਹੜਾ ਸਿਆਸੀ ਇੱਛਾ ਸ਼ਕਤੀ ਤੋਂ ਬਗੈਰ, ਕਿਸੇ ਲੋਕਤੰਤਰੀ ਸਰਕਾਰ ਦੀ ਬਜਾਏ, ਕਾਰਪੋਰੇਟ ਘਰਾਣਿਆਂ ਦੇ ਅਫ਼ਸਰਾਂ ਵੱਲੋਂ ‘ਆਪਣੇ ਲਈ’ ਤਿਆਰ ਕੀਤਾ ਗਿਆ ਦੀ ਸਪਸ਼ਟ ਝਲਕ ਦਿੰਦਾ ਹੈ। ਇਸ ਦਾ ਤੁਸੀ ਪੂਰਾ ਅਧਿਐਨ ਕਰ ਲਵੋ ਤੁਹਾਨੂੰ ਇਹ ਸਮਝ ਹੀ ਨਹੀਂ ਪੈਂਦੀ ਕਿ ਇਸ ਵਿੱਚ ‘ਦੇਸ਼ ਦੇ ਸਵੈ ਸਾਧਨਾਂ ਤੋਂ ਆਮ ਲੋਕਾਂ ਲਈ ਵਿਕਾਸ’ ਲਈ ਕੀ ਹੈ? ਦੇਸ਼ ਅਤੇ ਵਿਦੇਸ਼ ਦੇ ‘ਮਲਕ ਭਾਗੋਆਂ’ ਦੀ ਸੋਚ ਕਿ ‘ਆਪਣਾ ਫ਼ਾਇਦਾ ਅਤੇ ਮੁਨਾਫ਼ਾ ਰਾਤੋਂ ਰਾਤ ਚਾਰ ਗੁਣਾ ਕਰ ਲਓ’ ਦੀ ਪ੍ਰੇਰਨਾ ਨਾਲ ਤਿਆਰ ਕਰਵਾਇਆ ਗਿਆ ਬਜਟ ਹੈ। ਜਿਸ ਵਿੱਚੋਂ ਸੰਸਾਰ ਪੱਧਰ ਤੇ ਅੱਧੀਆਂ ਰਹਿ ਗਈਆਂ ਤੇਲ ਕੀਮਤਾਂ ਦਾ ਫ਼ਾਇਦਾ ਭਾਰਤ ਦੇ ਗਰੀਬ ਅਤੇ ਮੱਧ ਵਰਗ ਤਕ ਪਹੁੰਚਾਉਣ ਤੋਂ ਰੋਕਿਆ ਗਿਆ ਹੈ। ਕੁਲ ਮਿਲਾ ਕੇ ਇਹ ਬਜਟ ਇੱਕ ਅਜਿਹਾ ਆਰਥਿਕ ਗੁਤਾਵਾ ਹੈ ਜੋ ਵਲੈਤੀ ਨਸਲ ਲਈ ਤਿਆਰ ਕਰਕੇ, ਕਾਰਪੋਰੇਟ ਘਰਾਣਿਆਂ ਨੂੰ ‘ਭਾਰਤ ਨੂੰ ਸਬਸਿਡੀ ਰੇਟ ਤੇ ਵੇਚ ਦੇਣ’ ਦਾ ਉਪਰਾਲਾ ਕਰਦਾ ਦਿਸਦਾ ਹੈ। ਇਵੇਂ ਲੱਗਦਾ ਹੈ ਜਿਵੇਂ ਮੋਦੀ ਸਰਕਾਰ ਸੁਪਰ ਅਮੀਰਾਂ ਅਤੇ ਉਨ੍ਹਾਂ ਵੱਲੋਂ ਚਲਦੀਆਂ ਕੰਪਨੀਆਂ ਦਾ ਉਹ ਕਰਜ ਉਤਾਰ ਰਹੀ ਹੈ ਜੋ ਉਸ ਨੂੰ ਸਰਕਾਰ ਬਣਾਉਣ ਲਈ ਦਿੱਤਾ ਗਿਆ ਸੀ।
ਬਿਨਾ ਕੋਈ ਯੋਜਨਾ ਸਾਹਮਣੇ ਲਿਆਏ, 2022 ਤਕ ਸਾਰਿਆਂ ਨੂੰ ਘਰ ਦੇਣ ਜਿਹੇ ਸੁਪਨੇ ਕਿਵੇਂ ਸਾਕਾਰ ਹੋਣਗੇ ਇਸ ਬਾਰੇ ਬਜਟ ਉਵੇਂ ਹੀ ਖ਼ਾਮੋਸ਼ ਹੈ ਜਿਵੇਂ ਇਹ ਗਰੀਬੀ ਹਟਾਉਣ, ਕਾਲਾ ਧਨ ਵਾਪਸ ਲਿਆਉਣ, ਹਰ ਭਾਰਤੀ ਦੇ ਖਾਤੇ ਵਿੱਚ ਲੱਖਾਂ ਰੁਪਏ ਜਮਾ ਕਰਾਉਣ, ਨਾਨਪ੍ਰੋਫਾਰਮਿੰਗ ਖ਼ਾਤਿਆ ਵਿੱਚ ਪਏ 8.9 ਲੱਖ ਕਰੋੜ ਰੁਪਏ ਨੂੰ ਜ਼ਬਤ ਕਰਨ, ਖੇਤੀ ਉਪਜ ਨੂੰ ਮੁੱਲ ਸੂਚਕ ਅੰਕ ਨਾਲ ਜੋੜਨ, ਸਾਰੀਆਂ ਜਿਨਸਾਂ ਦਾ ਘਟੋਂ ਘਟ ਖਰੀਦ ਮੁੱਲ ਤੈ ਕਰਨ, ਬੇਰੁਜ਼ਗਾਰੀ, ਰਿਸ਼ਵਤ, ਜਮਾ ਖੋਰੀ ਅਤੇ ਕਿਸਾਨਾਂ ਨੂੰ ਖ਼ੁਦਕਸ਼ੀ ਤੋਂ ਬਚਾਉਣ ਵਰਗੀਆਂ ਆਪਣੇ ਚੋਣ ਮਨੋਰਥ ਪੱਤਰ ਵਿਚਲੇ ਵਾਇਦਿਆਂ ਪ੍ਰਤੀ ਚੁੱਪ ਹੈ। ਇਹ ਬਜ਼ਟ ਅਜਿਹੀ ਆਸ ਪੈਦਾ ਕਰ ਰਹਾ ਹੈ ਕਿ ਇਹ ਬਜ਼ਟ ਇਨਾਂ ਸਭ ਅਲਾਮਤਾਂ ਨੂੰ ਹੋਰ ਵਧਾਏਗਾ ।
-ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ.
9888123654

ਭਾਈ ਜਗਤਾਰ ਸਿੰਘ ਹਵਾਰਾ ਲੁਧਿਆਣਾ ਬਾਰੂਦ ਕੇਸ 'ਚੋ ਬਰੀ


ਭਾਈ ਜਗਤਾਰ ਸਿੰਘ ਹਵਾਰਾ ਲੁਧਿਆਣਾ ਬਾਰੂਦ ਕੇਸ 'ਚੋ ਬਰੀ
     ਤਿਹਾੜ ਜੇਲ੍ਹ, ਦਿੱਲੀ ਵਿਚ ਨਜ਼ਰਬੰਦ ਭਾਈ ਜਗਤਾਰ ਸਿੰਘ ਹਵਾਰਾ ਨੂੰ ਅੱਜ ਇੱਥੇ ਐਡੀਸ਼ਨਲ ਸੈਸ਼ਨ ਜੱਜ ਸ੍ਰੀ ਸੰਜੀਵ ਜੋਸ਼ੀ ਦੀ ਮਾਨਯੋਗ ਅਦਾਲਤ ਵਲੋਂ ਬਾ-ਇੱਜ਼ਤ ਬਰੀ ਕਰ ਦਿੱਤਾ ਗਿਆ। ਅੱਜ ਭਾਈ ਜਗਤਾਰ ਸਿੰਘ ਨੂੰ ਵੀਡਿਓ ਕਾਨਫਰੰਸਿੰਗ ਰਾਹੀਂ ਤਿਹਾੜ ਜੇਲ੍ਹ, ਦਿੱਲੀ ਤੋਂ ਪੇਸ਼ ਕੀਤਾ ਗਿਆ। ਕੇਸ ਦੀ ਆਖਰੀ ਬਹਿਸ ਹੋਣ ਤੋਂ ਬਾਅਦ ਅੱਜ ਲਈ ਫੈਸਲਾ ਰਾਖਵਾਂ ਰੱਖਿਆ ਗਿਆ ਸੀ।ਉਹਨਾਂ ਵਲੋਂ ਵਕੀਲ ਸ. ਜਸਪਾਲ ਸਿੰਘ ਮੰਝਪੁਰ ਪੇਸ਼ ਹੋਏ।
     ਜਿਕਰਯੋਗ ਹੈ ਕਿ ਇਹ ਕੇਸ ਮੁਕੱਦਮਾ ਨੰਬਰ 203, ਮਿਤੀ 28 ਜਨਵਰੀ 1995 ਨੂੰ ਬਾਰੂਦ ਐਕਟ ਦੀ ਧਾਰਾ 4, 5 ਅਧੀਨ, ਥਾਣਾ ਫੋਕਲ ਪੁਆਇੰਟ ਲੁਧਿਆਣਾ ਵਿਚ ਦਰਜ਼ ਕੀਤਾ ਗਿਆ ਸੀ ਜਿਸ ਵਿਚ ਭਾਈ ਹਵਾਰਾ ਪਾਸੋਂ 7 ਕਿਲੋ ਆਰ.ਡੀ.ਐਕਸ ਅਤੇ 12 ਕਿਲੋ ਜੈਲੇਟੀਨ ਦੀ ਬਰਾਮਦਗੀ ਦਿਖਾਈ ਗਈ ਸੀ। ਇਸ ਕੇਸ ਦਾ ਚਲਾਨ 1996 ਵਿਚ ਪੇਸ਼ ਕਰ ਦਿੱਤਾ ਗਿਆ ਸੀ ਪਰ ਬਾਅਦ ਵਿਚ ਬੇਅੰਤ ਕਤਲ ਕਾਂਡ ਕੇਸ ਬੁੜੈਲ ਜੇਲ੍ਹ ਵਿਚ ਚੱਲਣ ਦਾ ਨੋਟੀਫਿਕੇਸ਼ਨ ਹੋਣ ਕਾਰਨ ਇਸ ਕੇਸ ਦੀ ਕਾਰਵਾਈ ਰੁਕ ਗਈ ਸੀ ਤੇ 30 ਮਾਰਚ 2011 ਨੂੰ ਭਾਈ ਹਵਾਰਾ ਖਿਲਾਫ ਇਸ ਕੇਸ ਦਾ ਚਾਰਜ਼ ਲਗਾਇਆ ਗਿਆ ਸੀ।
     ਇਸ ਕੇਸ ਵਿਚ ਜਿਲ੍ਹਾ ਮੈਜਿਸਟ੍ਰੇਟ ਦੇ ਅਹਿਲਮਦ ਪ੍ਰਭਜੀਤ ਸਿੰਘ, ਇੰਸਪੈਕਟਰ ਨਰਿੰਦਰਜੀਤ ਸਿਂੰਘ, ਇੰਸਪੈਕਟਰ ਗੁਰੰਦਰਜੀਤ ਸਿੰਘ, ਇੰਸਪੈਕਰਟ ਸ਼ਿਵ ਚਰਨ, ਅਸਿਸਟੈਂਟ ਸਬ ਇੰਸਪੈਕਟ ਕੁਲਦੀਪ ਸਿੰਘ ਤੇ ਹੌਲ਼ਦਾਰ ਰਵਿੰਦਰ ਸਿੰਘ ਦੀਆਂ ਗਵਾਹੀਆਂ ਦਰਜ਼ ਹੋਈਆਂ ਸਨ। ਇਸ ਕੇਸ ਸਬੰਧੀ ਭਾਈ ਹਵਾਰਾ ਨੂੰ ਪਿਛਲੀਆਂ ਤਰੀਕਾਂ 'ਤੇ ਸਿੱਧੇ ਰੂਪ ਵਿਚ ਹਾਜ਼ਰ ਨਾ ਕਰਕੇ ਵੀਡਿਓ ਕਾਨਫਰੈਂਸਿੰਗ ਰਾਹੀਂ ਪੇਸ਼ੀ ਭੁਗਤਾਈ ਜਾ ਰਹੀ ਸੀ ਅਤੇ ਅੱਜ ਵੀ ਵੀਡਿਓ ਕਾਨਫਰੈਂਸਿੰਗ ਰਾਹੀਂ ਹੀ ਫੈਸਲਾ ਸੁਣਾਇਆ ਗਿਆ।
     ਇਸ ਸਬੰਧੀ ਗੱਲਬਾਤ ਕਰਦਿਆਂ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਇਸ ਕੇਸ ਵਿਚ ਕੇਵਲ ਪੁਲਿਸ ਦੀਆਂ ਗਵਾਹੀਆਂ ਹੀ ਦਰਜ਼ ਕੀਤੀਆਂ ਗਈਆਂ ਸਨ ਤੇ ਕੋਈ ਵੀ ਪਬਲਿਕ ਦਾ ਗਵਾਹ ਨਹੀਂ ਸੀ ਪੇਸ਼ ਹੋਇਆ ਤੇ ਪੁਲਿਸ ਦੇ ਵੱਖ-ਵੱਖ ਅਫਸਰਾਂ ਵਲੋਂ ਦਿੱਤੀਆਂ ਗਈਆਂ ਵਿਚ ਵੱਡੀਆਂ ਭਿੰਨਤਾਵਾਂ ਹੋਣ ਦਾ ਫਾਇਦਾ ਕੋਰਟ ਵਲੋਂ ਭਾਈ ਹਵਾਰਾ ਨੂੰ ਦਿੱਤਾ ਗਿਆ ਹੈ ਅਤੇ ਇਸ ਤੋਂ ਇਲਾਵਾ ਸਰਕਾਰ ਇਹ ਵੀ ਸਾਬਤ ਕਰਨ ਵਿਚ ਫੇਲ ਸਿੱਧ ਹੋਈ ਹੈ ਕਿ ਇਸ ਕੇਸ ਵਿਚ ਪੇਸ਼ ਕੀਤਾ ਗਿਆ ਬਾਰੂਦ ਇਸ ਕੇਸ ਵਿਚ ਹੀ ਬਰਾਮਦ ਕੀਤਾ ਗਿਆ ਸੀ ਅਤੇ ਬਰਾਮਦਗੀ ਬਾਰੂਦ ਦੇ ਪੁਲੰਦਿਆਂ ਉੱਤੇ ਕੋਈ ਸੀਲ ਜਾਂ ਮੋਹਰ ਨਹੀਂ ਸੀ ਲੱਗੀ ਹੋਈ।ਉਹਨਾਂ ਅੱਗੇ ਦੱਸਿਆ ਕਿ ਭਾਈ ਹਵਾਰਾ ਉੱਤੇ ਲੁਧਿਆਣਾ ਵਿਚ ਪਹਿਲਾ ਕੇਸ ਜੋ ਕਿ ਅਸਲਾ ਐਕਟ ਦਾ ਸੀ, ਨੂੰ ਪਹਿਲਾ ਦਰਜਾ ਜੁਡੀਸ਼ਲ ਮੈਜਿਸਟ੍ਰੇਟ ਸ੍ਰੀ ਅਤੁਲ ਕੰਬੋਜ ਵਲੋਂ 31 ਅਗਸਤ 2012 ਨੂੰ ਬਾ-ਇੱਜ਼ਤ ਬਰੀ ਕਰ ਦਿੱਤਾ ਗਿਆ ਸੀ।

Monday, April 14, 2014

'ਪੰਜਾਬੀਆਂ ਨੇ ਬੜਾ ਗੰਦ ਪਾਇਐ, ਇਨ੍ਹਾਂ ਦੀਆਂ ਕੰਬਾਈਨਾਂ ਨੂੰ ਅੱਗ ਲਾ ਦਿਉ'


'ਪੰਜਾਬੀਆਂ ਨੇ ਬੜਾ ਗੰਦ ਪਾਇਐ, ਇਨ੍ਹਾਂ ਦੀਆਂ ਕੰਬਾਈਨਾਂ ਨੂੰ ਅੱਗ ਲਾ ਦਿਉ'

ਸ੍ਰੀ ਮੁਕਤਸਰ ਸਾਹਿਬ, 12 ਅਪ੍ਰੈਲ (ਗੁਰਦੇਵ ਸਿੰਘ/ਰਣਜੀਤ ਸਿੰਘ) : ਇਕ ਪਾਸੇ ਜਿਥੇ ਗੁਜਰਾਤ ਵਿਚ ਵਸਦੇ ਪੰਜਾਬੀ ਕਿਸਾਨਾਂ 'ਤੇ ਪਹਿਲਾਂ ਹੀ ਉਜਾੜੇ ਦੀ ਤਲਵਾਰ ਲਟਕ ਰਹੀ ਹੈ, ਉਥੇ ਹੀ, ਕੰਬਾਈਨਾਂ ਨਾਲ  ਹਾੜੀ-ਸਾਉਣੀ ਦੀ ਫ਼ਸਲ ਦੀ ਵਾਢੀ ਲਈ ਗੁਜਰਾਤ ਗਏ ਪੰਜਾਬੀ ਕਿਸਾਨਾਂ ਨੂੰ  ਵੀ ਗੁਜਰਾਤ ਸਰਕਾਰ ਵਲੋਂ ਤੰਗ-ਪ੍ਰੇਸ਼ਾਨ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਕਿਸਾਨ, ਅਪਣੀ ਰੋਜ਼ੀ-ਰੋਟੀ ਲਈ, ਅਪਣੀਆਂ ਕੰਬਾਈਨਾਂ ਲੈ ਕੇ ਗੁਜਰਾਤ ਵਿਖੇ ਫ਼ਸਲਾਂ ਦੀ ਵਾਢੀ ਲਈ ਜਾਂਦੇ ਹਨ ਪਰ ਗੁਜਰਾਤ ਦੀ ਮੋਦੀ ਸਰਕਾਰ ਦੇ ਮੰਤਰੀਆਂ ਵਲੋਂ ਸ਼ਰੇਆਮ ਪੰਜਾਬੀ ਕਿਸਾਨਾਂ ਨੂੰ ਧਮਕੀਆਂ ਦਿਤੀਆਂ ਜਾਂਦੀਆਂ ਹਨ ਕਿ ਇਨ੍ਹਾਂ ਪੰਜਾਬੀਆਂ ਨੇ ਬੜਾ ਗੰਦ ਪਾਇਆ ਹੋਇਐ, ਇਨ੍ਹਾਂ ਦੀਆਂ ਕੰਬਾਈਨਾਂ ਨੂੰ ਅੱਗ ਲਾ ਦਿਉ। ਇਸ ਤੋਂ ਇਲਾਵਾ ਸਾਡੇ ਕੋਲੋਂ ਗੁਜਰਾਤ ਵਿਚ ਦਾਖ਼ਲ ਹੋਣ ਵੇਲੇ 4500/- ਪ੍ਰਤੀ ਕੰਬਾਈਨ ਵਸੂਲੇ ਜਾਂਦੇ ਹਨ ਜਦਕਿ ਜਿਸ ਇਲਾਕੇ ਵਿਚ ਅਸੀ ਕੰਬਾਈਨ ਚਲਾਉਂਦੇ ਹਾਂ ਉਥੋਂ ਦੀ ਪੁਲਿਸ ਸਾਡੇ ਕੋਲੋਂ ਤੀਹ-ਤੀਹ ਹਜ਼ਾਰ ਰੁਪਏ ਵਖਰੇ ਲੈਂਦੀ ਹੈ। ਇਸ ਤੋਂ ਇਲਾਵਾ ਪੰਜਾਬੀਆਂ ਦੀ ਕੰਬਾਈਨ, ਸੜਕ 'ਤੇ ਖੜੀ ਵੇਖ ਕੇ ਗੁਜਰਾਤ ਪੁਲਿਸ ਹੋਰ ਵੀ ਗ਼ੈਰ-ਕਾਨੂੰਨੀ ਫ਼ੀਸਾਂ ਵਸੂਲਦੀ ਰਹਿੰਦੀ ਹੈ। ਉਕਤ ਸਾਰੀ ਘਟਨਾ ਇਕ ਕਿਸਾਨ ਵਲੋਂ ਹਲਕਾ ਫ਼ਿਰੋਜ਼ਪੁਰ ਤੋਂ ਕਾਂਗਰਸੀ ਉਮੀਦਵਾਰ ਸ੍ਰੀ ਸੁਨੀਲ ਜਾਖੜ ਨੂੰ ਉਦੋਂ ਦੱਸੀ ਗਈ ਜਦੋਂ  ਉਹ ਜ਼ਿਲ੍ਹਾ ਕਚਹਿਰੀਆਂ ਵਿਖੇ ਬਾਰ ਐਸੋਸੀਏਸ਼ਨ 'ਚ ਇਕੱਤਰਤਾ ਨੂੰ ਸੰਬੋਧਨ ਕਰ ਰਹੇ ਸਨ।  ਇਸ ਕਿਸਾਨ ਨੇ ਅਪਣੇ ਸਾਥੀਆਂ ਦੀ ਇਕ ਲੰਮੀ ਸੂਚੀ ਵਿਖਾਉਂਦਿਆਂ ਦਸਿਆ ਕਿ ਸਾਰੇ ਪੰਜਾਬੀ ਕੰਬਾਈਨਾਂ ਵਾਲੇ, ਇਕ-ਦੂਜੇ ਤੋਂ ਘੱਟ ਰੇਟ 'ਤੇ ਵਾਢੀ ਕਰਨ ਤੋਂ ਤੰਗ ਹੋ ਕੇ,


ਅਸੀ ਸਾਰੇ ਜ਼ਿਲ੍ਹਾ ਜੂਨਾਗੜ੍ਹ੍ਹ ਦੇ ਮਾਗਲੇਰ ਸ਼ਹਿਰ ਵਿਚ ਮਾਲੀਆ ਪੰਪ ਨੇੜੇ ਇਕੱਤਰ ਹੋ ਕੇ, ਇਕ ਰੇਟ 'ਤੇ ਵਾਢੀ ਕਰਨ ਬਾਰੇ ਸਹਿਮਤੀ ਬਣਾ ਰਹੇ ਸੀ ਕਿ ਉਥੇ ਗੁਜਰਾਤ ਸਰਕਾਰ ਦਾ ਇਕ ਮੰਤਰੀ ਆ ਗਿਆ ਅਤੇ ਆਉਂਦਿਆਂ ਹੀ ਉੱਚੀ-ਉੱਚੀ ਕਹਿਣ ਲੱਗ ਪਿਆ ਕਿ ਇਨ੍ਹਾਂ ਪੰਜਾਬੀਆਂ ਨੇ ਬੜਾ ਗੰਦ ਪਾਇਆ ਹੋਇਐ, ਇਨ੍ਹਾਂ ਦੀਆਂ ਕੰਬਾਈਨਾਂ ਨੂੰ ਅੱਗ ਲਗਾ ਦਿਉ।'' ਇਸ ਤੋਂ ਇਲਾਵਾ ਉਸ ਨੇ ਹੋਰ ਵੀ ਬਹੁਤ ਮਾੜੇ ਸ਼ਬਦ ਬੋਲੇ। ਉਕਤ ਕਿਸਾਨਾਂ ਨੇ, ਗੁਜਰਾਤ ਜਾਣ ਵਾਲੇ ਸਾਰੇ ਕਿਸਾਨਾਂ ਦੇ ਨਾਮ, ਪਤੇ ਅਤੇ ਮੋਬਾਈਲ ਨੰਬਰਾਂ ਦੀ ਸੂਚੀ ਵੀ ਜਾਰੀ ਕੀਤੀ ਹੈ। ਉਕਤ ਕਿਸਾਨ ਵੀਰਾਂ ਨੇ ਭਾਵੁਕ ਹੁੰਦਿਆਂ ਕਿਹਾ ਕਿ ਜੇਕਰ ਮੋਦੀ ਪ੍ਰਧਾਨ ਮੰਤਰੀ ਬਣ ਗਿਆ ਤਾਂ ਪੰਜਾਬ ਦੇ ਕਿਸਾਨਾਂ ਤੋਂ ਇਥੋਂ ਦਾ ਨਹਿਰੀ ਪਾਣੀ ਵੀ ਖੋਹ ਲਿਆ ਜਾਵੇਗਾ ਜਿਸ ਦਾ ਅੰਦਾਜ਼ਾ ਮੋਦੀ ਵਲੋਂ ਦਰਿਆਵਾਂ ਨੂੰ ਇਕ ਕਰਨ ਦੇ ਐਲਾਨ ਤੋਂ ਲਾਇਆ ਜਾ ਸਕਦਾ ਹੈ।

Wednesday, April 9, 2014

ਖਾਲਸਤਾਨੀ ਝੰਡੇ ਦੇ ਰੰਗਾਂ ਦਾ ਭੇਦ ਭਾਵ, ਦਲ ਖਾਲਸਾ ਅਲਾਇੰਸ

ਖਾਲਸਤਾਨੀ ਝੰਡੇ ਦੇ ਰੰਗਾਂ ਦਾ ਭੇਦ ਭਾਵ, ਦਲ ਖਾਲਸਾ ਅਲਾਇੰਸ
ਖਾਲਸਤਾਨੀ ਝੰਡੇ ਦੇ ਰੰਗਾਂ ਦਾ ਭੇਦ ਭਾਵ, ਦਲ ਖਾਲਸਾ ਅਲਾਇੰਸ
ਖਾਲਸਤਾਨੀ ਝੰਡੇ ਦੇ ਰੰਗਾਂ ਦਾ ਭੇਦ ਭਾਵ, ਦਲ ਖਾਲਸਾ ਅਲਾਇੰਸ
ਖਾਲਸਤਾਨੀ ਝੰਡੇ ਦੇ ਰੰਗਾਂ ਦਾ ਭੇਦ ਭਾਵ, ਦਲ ਖਾਲਸਾ ਅਲਾਇੰਸ


ਦਲ ਖਾਲਸਾ ਅਲਾਇੰਸ ਵੱਲੋਂ ਖਾਲਸਤਾਨ ਦਾ ਝੰਡਾ ਰਲੀਜ਼ ਕਰਨ ਦੀ ਖਬਰ ਤੋਂ ਬਾਅਦ ਡਾ ਦਿਲਗੀਰ ਨੇ ਝੰਡੇ ਦੇ ਰੰਗਾਂ ਪ੍ਰਤੀ ਵਿਚਾਰ ਭੇਜੇ ਹਨ। ਦਲ ਖਾਲਸਾ ਅਲਾਇੰਸ ਡਾ ਹਰਜਿੰਦਰ ਸਿੰਘ ਦਿਲਗੀਰ ਨੂੰ ਬੇਨਤੀ ਕਰਦਾ ਹੈ ਕਿ ਤੁਸੀਂ ਜਦੋਂ ਵੀ ਜਿਹੜੇ ਵੀ ਰੰਗਾਂ ਦਾ ਖਾਲਸਤਾਨੀ ਝੰਡਾ ਬਣਾ ਕਿ ਅਗੇ ਲਗੋਗੇ ਤਾਂ ਅਸੀਂ ਤੁਹਾਡਾ ਪੂਰਾ ਸਾਥ ਦੇਵਾਂਗੇ। ਦਿਲਗੀਰ ਜੀ ਸਾਨੂੰ ਇਸ ਗਲ੍ਹ ਦੀ ਖੁਸ਼ੀ ਤੇ ਤਸਲੀ ਹੈ ਕਿ ਅਸੀਂ ਖਾਲਸਤਾਨੀ ਝੰਡੇ ਦੀ ਵਾਰਤਾਲਾਬ ਨੂੰ ਅਗੇ ਤੋਰਿਆ ਹੈ ਅਤੇ ਇਹ ਤੁਰ ਪਈ ਹੈ।
ਜਿਹੜੇ ਲੋਕ ਝੰਡੇ ਦੇ ਰੰਗਾਂ ਪ੍ਰਤੀ ਭੇਦ ਭਾਵ ਵਾਲੀ ਨੁਕਤਾਚੀਨੀ ਕਰਨ ਲਈ ਵੱਡੀਆਂ ਵੱਡੀਆਂ ਦਲੀਲਾਂ ਦੇਣ ਦੀ ਅਸਫਲ ਕੋਸਿ਼ਸ਼ ਕਰਦੇ ਹਨ ਉਹ ਲੋਕ ਖਾਲਸਤਾਨ ਦੀ ਪ੍ਰਾਪਤੀ ਲਈ ੍ ਖਾਲਸਤਾਨ ਦਾ ਰੋਡ ਮੈਪ ਤਿਆਰ ਕਰਨ ਲਈ ਅੰਦਰੋਂ ਖੋਖਲੇ ਹਨ। ਨੁਕਤਾਚੀਨੀ ਤਾਂ ਹੀ ਚੰਗੀ ਲਗਦੀ ਹੈ ਜੇ ਨੁਕਤਾਚੀਨੀ ਦੇ ਉਲਟ ਕੁੱਝ ਕਰਕੇ ਅੱਗੇ ਵਧਣ ਦੀ ਹਿੰਮਤ ਹੌਂਸਲਾ ਅਤੇ ਚੰਗੀ ਸੋਚ ਹੋਵੇ ਨਹੀਂ ਤਾਂ ਬੇਮਤਲਬੀ ਨੁਕਤਾਚੀਨੀ ਧੂੜ ਚ ਟਟੂ ਛਡਿਆ ਤੋਂ ਵਧ ਕੁੱਝ ਨਹੀਂ।
ਜਿਹੜੇ ਲੋਕੀਂ ਜਾਂ ਕੌਮਾਂ ਵਹਿਮਾਂ ਭਰਮਾਂ ਵਿੱਚ ਫਸੇ ਹੋਏ ਹਨ ੍ ਚਾਹੇ ਉਹ ਵਹਿਮ ਭਰਮ ਸਮਾਜਿਕ-ਧਾਰਮਿਕ-ਇਨਕਲਾਬੀ ਜਾਂ ਰੰਗਾਂ ਦਾ ਹੋਵੇ ੍ ਉਹਨਾਂ ਦਾ ਕਲਿਆਣ ਹੋਣਾ ਬਹੁਤ ਮੁਸ਼ਕਿਲ ਹੈ। ਜਿਹੜੇ ਲੋਕੀਂ ਜਾਂ ਕੌਮਾਂ ਇਸ ਗਰਕਣੀ ਦਲਦੱਲ ਦੀ ਸੋਚਣੀ ਵਿਚੋਂ ਬਾਹਰ ਨਿਕਲ ਗਈਆਂ ਉਹ ਸਮੇਂ ਦੇ ਹਾਣ ਦੇ ਹਾਣੀ ਬਣ ਗਏ। ਸਿੱਖ ਗੁਰੂ ਸਾਹਿਬਾਨਾਂ ਨੇ ਵਹਿਮਾਂ ਭਰਮਾਂ ਦੇ ਸਮਾਜ ਵਿਚੋਂ ਬਾਹਰ ਨਿਕਲਣ ਲਈ ਆਪਾਂ ਨੂੰ ਗੁਰਬਾਣੀ ਰਾਹੀਂ ਆਦੇਸ਼ ਦਿੱਤੇ ਸੀ ੍ ਜਿਨ੍ਹਾਂ ਨੂੰ ਸਮਝਣ ਅਤੇ ਅਪਨਾਉਣ ਵਿੱਚ ਮੌਜੂਦਾ ਸਿੱਖ ਤਕਰੀਬਨ ਤਕਰੀਬਨ ਬੂਰੀ ਤਰ੍ਹਾਂ ਫੇਲ੍ਹ ਹੋ ਚੁੱਕੇ ਹਨ। ਇਸੇ ਕਾਰਨ ਹੀ ਹਿੰਦੋਸਤਾਨ ਵਿੱਚ ਸਿੱਖ ਕੌਮ ਨਾਲ ਹਰ ਪੱਧਰ ਤੇ ਬੇਇੰਸਾਫੀਆਂ ਹੋ ਰਹੀਆਂ ਹਨ।
ਹੁਣ ਸਮਾਂ ਆਵਾਜ਼ਾਂ ਮਾਰ ਰਿਹਾ ਹੈ ਕਿ ਆਪਣੀ ਸਿੱਖ ਕੌਮ ਦੇ ਅਮੀਰ ਵਿਰਸੇ ਨੂੰ ਮੋਹਰ ਲਾਉਣ ਵਾਲਾ ਅੰਤਰਾਸ਼ਟਰੀ ਸਟਾਇਲ ਦਾ ਸਿੱਖ ਕੌਮੀ ਖਾਲਸਤਾਨੀ ਝੰਡਾ ਦੁਨੀਆਂ ਵਿੱਚ ਹਰ ਨਗਰ ਕੀਰਤਨ ੍ ਵਿਸਾਖੀ ੍ ਕਬੱਡੀ ਟੂਰਨਾਮਿੰਟਾਂ ਅਤੇ ਹੋਰ ਅਵਸਰਾਂ ਉੱਪਰ  ਲਹਿਰਾਇਆ ਜਾਵੇ ਤਾਂ ਕਿ ਫੈਮਲੀ ਆਫ ਨੇਸ਼ਨਜ਼ ਵਿੱਚ ਦਾਖਲ ਹੋਣ ਲਈ ਸਿੱਖ ਕੌਮ ਦਾ ਖਾਲਸਤਾਨੀ ਝੰਡਾ ਇਕ ਲਹਿਰ ਬਣ ਕੇ ਉਬਰੇ ਅਤੇ ਖਾਲਸਤਾਨੀ ਝੰਡੇ ਨੂੰ ਯੂ ਐਨ ੳ ਵੀ ਸਾਂਭਣ ਲਈ ਆਪਣੀ ਜਿ਼ੰਮੇਵਾਰੀ  ਸਮਝਣ ਤੇ ਮਜ਼ਬੂਰ ਹੋ ਜਾਵੇ।



#ਦਲ ਖਾਲਸਾ ਅਲਾਇੰਸ ਵੱਲੋਂ ਖਾਲਸਤਾਨ ਦਾ ਝੰਡਾ ਰਲੀਜ਼ ਕਰਦੇ ਹੋਏ ਪੰਥਕ ਆਗੂ
ਅਮਰੀਕਨ ਸਿੱਖ ਇਤਿਹਾਸ ਚ 2005 ਤੋਂ ਪਹਿਲਾਂ ਖਾਲਸਤਾਨੀ ਪ੍ਰੋਗਰਾਮਾਂ ਚ ਕੋਈ ਵੀ ਖਾਲਸਤਾਨੀ ਝੰਡਾ ਨਹੀਂ ਸੀ ਹੁੰਦਾ ਬਲਕਿ ਸਿੱਖ ਪ੍ਰੰਪਰਾਵਾਂ ਵਾਲਾ ਤਿਕੋਨਾ ਕੇਸਰੀ ਨਿਸ਼ਾਨ ਸਾਹਿਬ ਹੀ ਹੁੰਦਾ ਸੀ। ਖਾਲਸਤਾਨ ਮੁਲਕ ਦੇ ਝੰਡੇ ਦੇ ਵਿਸ਼ੇ ਤੇ ਦਲ ਖਾਲਸਾ ਅਲਾਇੰਸ ਨੇ ਸਿਰਦਾਰ ਗਜਿੰਦਰ ਸਿੰਘ ਜਲਾਵਤਨੀ ਅਤੇ ਕਈ ਹੋਰ ਪੰਥਕ ਵਿਦਵਾਨਾਂ ਨਾਲ ਵਿਚਾਰ ਗੋਸਟੀਆਂ ਕੀਤੀਆਂ ਤਾਂ ਨਤੀਜਾ ਇਹ ਸਾਹਮਣੇ ਆਇਆ ਕਿ ਕੇਸਰੀ ਨਿਸ਼ਾਨ ਸਾਡਾ ਧਾਰਮਿਕ ਨਿਸ਼ਾਨ ਸਾਹਿਬ ਹੈ ਜੋ ਕਿ ਤਿਕੋਨਾ ਹੈ ਪਰ ਖਾਲਸਤਾਨ ਮੁਲਕ ਦਾ ਝੰਡਾ ਯੂ ਐਨ ੳ ਦੇ ਕਾਇਦੇ ਕਾਨੂੰਨਾਂ ਮੁਤਾਬਕ ਚਾਰ ਖੂੰਜਿਆਂ ਵਾਲਾ ਚਾਹੀਦਾ ਹੈ। ਅਖੀਰ ਇਸ ਗਲ੍ਹ ਤੇ ਸਹਿਮਤੀ ਹੋ ਗਈ ਕਿ ਪੰਥਕ ਵਿਦਵਾਨ ਸਿਰਦਾਰ ਕਪੂਰ ਸਿੰਘ ਜੀ ਵੱਲੋਂ ਰੂਪਵਾਨ ਕੀਤਾ ਹੋਇਆ ਖਾਲਸਤਾਨੀ ਝੰਡਾ ਅਮਰੀਕਾ ਵਿੱਚ ਰਲੀਜ਼ ਕੀਤਾ ਜਾਵੇ। ਦਲ ਖਾਲਸਾ ਅਲਾਇੰਸ ਨੇ ਇਸ ਜ਼ੁੰਮੇਵਾਰੀ ਨੂੰ ਪੰਥਕ ਵਿਦਵਾਨਾਂ ਅਤੇ ਪੰਥਕ ਆਗੂਆਂ ਦੇ ਸਹਿਯੋਗ ਨਾਲ 2005 ਚ ਕੈਲੇਫੋਰਨੀਆ ਦੇ ਟਰਲਕ ਗੁਰੂ ਘਰ ਵਿਖੇ ਨੇਪਰੇ ਚਾੜ੍ਹਿਆ।
ਅਮੈਰਕਿਨ ਸਿੱਖ ਇਤਿਹਾਸ ਵਿਚ ਪਹਿਲ ਦੇ ਅਧਾਰ ਤੇ #ਦਲ ਖਾਲਸਾ ਅਲਾਇੰਸ ਦੇ ਸੱਦੇ ਤੇ ਪੰਥਕ ਆਗੂ #ਕੌਂਸਲ ਆਫ ਖਾਲਸਤਾਨ ਦੇ ਪ੍ਰਧਾਨ #ਡਾ ਗੁਰਮੀਤ ਸਿੰਘ ਔਲਖ ੍ ਡਾ ਪਰਮਜੀਤ ਸਿੰਘ #ਅਜਰਾਵਤ ੍ ਦਾ ਸਿੱਖ ਐਜੂਕੇਸ਼ਨਲ ਟਰਸਟ ਕੈਨੇਡਾ ਦੇ ਪ੍ਰਮੁੱਖ ਆਗੂ ਡਾ #ਅਵਤਾਰ ਸਿੰਘ ਸੇਖੋਂ ੍ ਦਲ ਖਾਲਸਾ ਅਲਾਇੰਸ ਦੇ ਪ੍ਰਧਾਨ ਭਾਈ #ਪਰਮਜੀਤ ਸਿੰਘ ਸੇਖੋਂ ਦਾਖਾ ੍ ਦਲ ਖਾਲਸਾ ਅਲਾਇੰਸ ਦੇ ਇੰਟਰਨੈਸ਼ਨਲ ਅੰਬੈਸਡਰ ਸ੍ਰ ਗਗਨਜੀਤ ਸਿੰਘ ਅਤੇ ਹੋਰ ਪੰਥਕ ਦਰਦੀ ਸਾਂਝੇ ਤੌਰ ਤੇ ਟਰਲਕ ਗੁਰੂ ਘਰ ਵਿਖੇ 2005 ਚ ਖਾਲਸਤਾਨ ਦਾ ਝੰਡਾ ਰਲੀਜ਼ ਕਰਦੇ ਹੋਏ।
ਦਲ ਖਾਲਸਾ ਅਲਾਇੰਸ ਵੱਲੋਂ #ਖਾਲਸਤਾਨ ਦਾ #ਝੰਡਾ ਰਲੀਜ਼ ਕਰਨ ਤੋਂ ਬਾਅਦ ਦੁਨੀਆਂ ਦੇ ਅਨੇਕਾਂ ਹੋਰ ਹਿਸਿਆਂ ਚ ਵੀ ਖਾਲਸਤਾਨੀ ਝੰਡੇ ਬਣਾਉਣ ਅਤੇ ਲਹਿਰਾਉਣ ਦੀ ਲਹਿਰ ਨੇ ਜਨਮ ਲਿਆ ਜੋ ਅੱਜ ਤੱਕ ਜਾਰੀ ਹੈ। ਡਾ #ਸੋਹਣ ਸਿੰਘ #ਪੰਥਕ ਕਮੇਟੀ ਦੇ ਅਮਰੀਕਾ ਵਿਚ ਰਹਿੰਦੇ ਕੁੱਝ ਅਖੌਤੀ ਖਾਲਸਤਾਨੀਆਂ ਨੇ ਦਲ ਖਾਲਸਾ ਅਲਾਇੰਸ ਦੀ ਇਸ ਕਾਰਵਾਈ ਦਾ ਵਿਰੋਧ ਵੀ ਕੀਤਾ ਅਤੇ ਦਲ ਖਾਲਸਾ ਅਲਾਇੰਸ ਦੀ ਇਸ ਕਾਰਵਾਈ ਨੂੰ ਸ਼ਰਮੋ ਸ਼ਰਮੀ ਅਪਣਾਇਆ ਵੀ ਹੈ।
ਜਾਰੀ ਕਰਤਾ
ਬਿਊਰੋ
ਦਲ ਖਾਲਸਾ ਅਲਾਇੰਸ

Wednesday, July 25, 2012

ਕੁਲਦੀਪ ਨਈਅਰ ਦਾ ‘ਸ਼ੁੱਧ ਹਿੰਦੂਤਵੀ ਚਿਹਰਾ’ ਲਿਸ਼ਕਾਂ ਮਾਰ ਰਿਹਾ ਹੈ !


ਕੁਲਦੀਪ ਨਈਅਰ ਦਾ ‘ਸ਼ੁੱਧ ਹਿੰਦੂਤਵੀ ਚਿਹਰਾ’ ਲਿਸ਼ਕਾਂ ਮਾਰ ਰਿਹਾ ਹੈ !

25 ਜੁਲਾਈ, 2012 -ਕੁਲਦੀਪ ਨਈਅਰ ਦੇ ਮੁੱਦੇ ’ਤੇ, ਲਗਾਤਾਰਤਾ ਨਾਲ ਇਹ ਸਾਡੀ ਤੀਸਰੀ ਲਿਖਤ ਹੈ। ਇਹ ਬੜੀ ਖ਼ੁਸ਼ੀ ਦੀ ਗੱਲ ਹੈ ਕਿ ਲਗਭਗ ਅੱਧੀ ਸਦੀ ਸਿੱਖ-ਦੋਸਤ ਬਣ ਕੇ ਸਿੱਖਾਂ ਨੂੰ ‘ਉੱਲੂ’ ਬਣਾਉਂਦਾ ਰਿਹਾ ਨਈਅਰ, ਇਸ ਦੁਨੀਆ ਤੋਂ ਕੂਚ ਕਰਨ ਤੋਂ ਪਹਿਲਾਂ, ਸਿੱਖ ਕੌਮ ਦੀ ਕਚਹਿਰੀ ਵਿਚ ਬੇ-ਨਕਾਬ ਅਤੇ ਬੇ-ਆਬਰੂ ਹੋਇਆ ਖੜ੍ਹਾ ਹੈ। ਪ੍ਰਸਿੱਧ ਪੱਤਰਕਾਰ ਸ. ਜਗਤਾਰ ਸਿੰਘ ਸਿੱਧੂ ਨੇ ਇੱਕ ਟਾਕ-ਸ਼ੋਅ ਵਿਚ ਸਪਸ਼ਟ ਸ਼ਬਦਾਂ ਵਿਚ ਕਿਹਾ, ‘ਨਈਅਰ ਸਬੰਧੀ ਛਿੜੀ ਤਾਜ਼ਾ ਬਹਿਸ ’ਚੋਂ ਇੱਕ ਗੱਲ ਸਾਫ਼ ਤੇ ਸਪਸ਼ਟ ਹੋ ਕੇ ਉੱਭਰਦੀ ਹੈ ਕਿ ਉਹ ਸਿੱਖਾਂ ਵਿਚ ਆਪਣੀ ਪ੍ਰਮਾਣਿਕਤਾ ਤੇ ਸਤਿਕਾਰ ਗਵਾ ਚੁੱਕਾ ਹੈ।’ ਪਿਛਲੇ ਦਿਨੀਂ ਭਾਈ ਗੁਰਦਾਸ ਹਾਲ, ਸ੍ਰੀ ਅੰਮ੍ਰਿਤਸਰ ਵਿਚ ਹੋਈ ਪੰਥਕ ਜਥੇਬੰਦੀਆਂ ਦੀ ਮੀਟਿੰਗ ਨੇ, ਕੁਲਦੀਪ ਨਈਅਰ ਦੇ ਅਖੌਤੀ ਮੁਆਫੀਨਾਮੇ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਮੰਗ ਕੀਤੀ ਹੈ ਕਿ ਕੁਲਦੀਪ ਨਈਅਰ ਸਿੱਧੇ ਤੌਰ ’ਤੇ, ਆਪਣੇ ਲੈਟਰ-ਹੈੱਡ ’ਤੇ ਮੁਆਫੀਨਾਮਾ ਲਿਖ ਕੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਭੇਜੇ ਅਤੇ ਆਪਣੀ ਲਿਖਤੀ ਪੁਸਤਕ ‘ਬਿਯੌਂਡ ਦੀ ਲਾਈਨਜ਼- ਐਨ ਆਟੋਬਾਇਗਰਾਫੀ’ ਪੁਸਤਕ ਦੀਆਂ ਸਾਰੀਆਂ ਕਾਪੀਆਂ ਮਾਰਕੀਟ ਵਿਚੋਂ ਵਾਪਸ ਮੰਗਵਾਏ ਜਾਂ ਇਨ੍ਹਾਂ ਵਿਚ ਸੋਧ ਪੱਤਰ ਛਾਪ ਕੇ ਇਨ੍ਹਾਂ ਨੂੰ ਵੇਚਿਆ ਜਾਵੇ। ਇਸ ਲਈ ਨਈਅਰ ਨੂੰ ਇੱਕ ਹਫ਼ਤੇ ਦਾ ਨੋਟਿਸ ਦਿੱਤਾ ਗਿਆ ਹੈ। ਐਸਾ ਨਾ ਕਰਨ ਦੀ ਸੂਰਤ ਵਿਚ ਪੰਥਕ ਜਥੇਬੰਦੀਆਂ, ਅਕਾਲ ਤਖ਼ਤ ਨੂੰ ਅਪੀਲ ਕਰਨਗੀਆਂ ਕਿ ਨਈਅਰ ਨੂੰ ਦਿੱਤਾ ਗਿਆ ਸਨਮਾਨ ਵਾਪਸ ਲਿਆ ਜਾਵੇ ਅਤੇ ਸਿੱਖ ਸੰਗਤਾਂ ਨੂੰ ਨਈਅਰ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰਨ ਦਾ ਵੀ ਸੱਦਾ ਦਿੱਤਾ ਜਾਵੇਗਾ। ਹੈਰਾਨੀਜਨਕ ਗੱਲ ਇਹ ਹੈ ਕਿ ਇਸ ਮੁੱਦੇ ’ਤੇ ਅਜੇ ਤੱਕ ਅਕਾਲੀ ਦਲ, ਸ਼੍ਰੋਮਣੀ ਕਮੇਟੀ, ਦਮਦਮੀ ਟਕਸਾਲ, ਸੰਤ ਸਮਾਜ, ਬਾਦਲੀ ਸਿੱਖ ਸਟੂਡੈਂਟਸ ਫੈਡਰੇਸ਼ਨ (ਨਾਮ ਨਿਹਾਦ) ਆਦਿ ਨੇ ਆਪਣੀ ਕੋਈ ਪ੍ਰਤੀਕ੍ਰਿਆ ਨਹੀਂ ਦਿੱਤੀ। 
ਪੰਜਾਬੀ ਦੀ ਪ੍ਰਸਿੱਧ ਅਜੀਤ ਅਖ਼ਬਾਰ ਵਿਚ ਵੀ ਕੁਲਦੀਪ ਨਈਅਰ ਦਾ ਕਾਲਮ ਲਗਾਤਾਰਤਾ ਨਾਲ ਛਪ ਰਿਹਾ ਹੈ ਹਾਲਾਂਕਿ ਇਸ ਅਖ਼ਬਾਰ ਨੇ ਨਈਅਰ ਵਿਰੋਧੀ ਖ਼ਬਰਾਂ ਨੂੰ ਵੀ ਪ੍ਰਕਾਸ਼ਿਤ ਕੀਤਾ ਹੈ। 
ਇਸ ਸਥਿਤੀ ਦੀ ਇੱਕ ਵੱਡੀ ਤ੍ਰਾਸਦੀ ਇਹ ਹੈ ਕਿ ਦਿੱਲੀ ਦੇ ਪ੍ਰਸਿੱਧ ਸਿੱਖ ਵਕੀਲ ਸ. ਐੱਚ. ਐੱਸ. ਫੂਲਕਾ (ਜਿਨ੍ਹਾਂ ਨੇ ਨਵੰਬਰ-84 ਦੀ ਸਿੱਖ ਨਸਲਕੁਸ਼ੀ ਦਾ ਸ਼ਿਕਾਰ ਸਿੱਖ ਪਰਿਵਾਰਾਂ ਦੇ ਕੇਸਾਂ ਨੂੰ ਦਿੱਲੀ ਦੀਆਂ ਅਦਾਲਤਾਂ ਵਿਚ ਬੜੀ ਹਿੰਮਤ ਤੇ ਦਲੇਰੀ ਨਾਲ ਲੜਿਆ) ਕੁਲਦੀਪ ਨਈਅਰ ਦੀ ‘ਢਾਲ’ ਬਣ ਕੇ ਸਾਹਮਣੇ ਆਏ ਹਨ। ਸ. ਫੂਲਕਾ ਦੀ ਇਸ ਸਬੰਧੀ ਤਿੰਨ ਸਫ਼ਿਆਂ ਦੀ ਇੱਕ ਲਿਖਤ ਮੀਡੀਏ ਅਤੇ ਪੰਥਕ ਹੱਥਾਂ ਵਿਚ ਪਹੁੰਚੀ ਹੈ। ਇਸ ਲਿਖਤ ਵਿਚ ਸ. ਫੂਲਕਾ ਨੇ ਨਈਅਰ ਵੱਲੋਂ ਆਪਣੀ ਸ੍ਵੈ-ਜੀਵਨੀ ਵਿਚ ਕੀਤੀਆਂ ਗਈਆਂ ਗ਼ਲਤ ਬਿਆਨੀਆਂ ਲਈ ਤਾਂ ਸਿਰਫ਼ ਅੱਧੀ ਲਾਈਨ ਹੀ ਦਿੱਤੀ ਹੈ -
ਕੁਲਦੀਪ ਨਈਅਰ ਨੂੰ 18ਵੀਂ ਸਦੀ ਦੇ ਸਿੱਖ-ਦੋਸਤ ਦੀਵਾਨ ਕੌੜਾ ਮੱਲ ਦਾ ‘ਅਵਤਾਰ’ ਸਾਬਤ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਸ. ਫੂਲਕਾ ਨੇ ਨਈਅਰ ਨਾਲ 1985 ਤੋਂ ਆਰੰਭ ਹੋਈ ਉਨ੍ਹਾਂ ਦੀ ਸਾਂਝ ਤੋਂ ਸ਼ੁਰੂ ਕਰ ਕੇ, ਹੁਣ ਤੱਕ ਉਨ੍ਹਾਂ ਦੇ ਸਿੱਖ ਦੋਸਤ ਹੋਣ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਦਿੱਤੀਆਂ ਹਨ। ਇਸ ਵਿਚ ਮਿਸ਼ਰਾ ਕਮਿਸ਼ਨ ਸਾਹਮਣੇ ਕੇਸ ਦੀ ਪੇਸ਼ੀ, 1987 ਵਿਚ ਐਮਰਜੈਂਸੀ ਵਿਰੋਧੀ ਮੰਚ, ਜੋਧਪੁਰ ਜੇਲ੍ਹ ਦੇ ਕੈਦੀਆਂ ਦੀ ਰਿਹਾਈ ਲਈ ਇੰਡੀਆ ਗੇਟ ਅੱਗੇ ਕੀਤਾ ਗਿਆ ਮੁਜ਼ਾਹਰਾ, ਨਾਨਾਵਤੀ ਕਮਿਸ਼ਨ ਦੀ ਸਥਾਪਨਾ, ਟਾਈਟਲਰ ਤੋਂ ਅਸਤੀਫ਼ਾ ਦਿਵਾਉਣਾ ਅਤੇ ਸਿੱਖਾਂ ਦੇ ਹੱਕ ਵਿਚ ਲਿਖੇ ‘ਕਈ ਲੇਖ’ ਆਦਿ ਦਾ ਵੇਰਵੇ ਨਾਲ ਜ਼ਿਕਰ ਕੀਤਾ ਗਿਆ ਹੈ। ਇਸ ਲੰਬੇ-ਚੌੜੇ ‘ਨਈਅਰ ਗੁਣਗਾਨਾਂ’ ਤੋਂ ਬਾਅਦ ਸ. ਫੂਲਕਾ ਅਖੀਰ ਵਿਚ ਸਿੱਖ ਕੌਮ ਨੂੰ ‘ਉਨ੍ਹਾਂ ਦੀ ਭਲਾਈ’ ਦਾ ਰਸਤਾ ਸੁਝਾਉਂਦੇ ਲਿਖਦੇ ਹਨ,  ‘ਹੁਣ ਜਦੋਂ ਕੁਲਦੀਪ ਨਈਅਰ ਨੇ ਮੁਆਫ਼ੀ ਮੰਗ ਲਈ ਹੈ ਤਾਂ ਇਸ ਨੂੰ ਮਨਜ਼ੂਰ ਕਰ ਕੇ, ਇਹ ਮਾਮਲਾ ਇੱਥੇ ਹੀ ਖ਼ਤਮ ਕਰਨਾ ਚਾਹੀਦਾ ਹੈ, ਇਸੇ ਵਿਚ ਕੌਮ ਦੀ ਭਲਾਈ ਹੈ।’ 
ਅਸੀਂ ਸ. ਫੂਲਕਾ ਦੇ ਪ੍ਰਸੰਸਕ ਹਾਂ ਕਿਉਂਕਿ ਉਨ੍ਹਾਂ ਨੇ ਜਗਦੀਸ਼ ਟਾਈਟਲਰ, ਐੱਚ. ਕੇ. ਐਲ. ਭਗਤ, ਸੱਜਣ ਕੁਮਾਰ ਵਰਗੇ ਗੁੰਡਿਆਂ ਦੀਆਂ ਧਮਕੀਆਂ ਦੇ ਬਾਵਜੂਦ, ਨਵੰਬਰ-84 ਦੇ ਸਿੱਖ ਪੀੜਤਾਂ ਨੂੰ ਇਨਸਾਫ਼ ਦਿਵਾਉਣ ਦੀ ਆਪਣੀ ਲੜਾਈ ਜਾਰੀ ਰੱਖੀ। 
ਬਾਹਰਲੇ ਦੇਸ਼ਾਂ ਵਿਚ ਆਪਣੀ ਯਾਤਰਾ ਦੌਰਾਨ ਖ਼ਾਲਿਸਤਾਨ ਦੇ ਮੁੱਦੇ ਦੀ ਵਿਰੋਧਤਾ ਕਰਦਿਆਂ, ਉਨ੍ਹਾਂ ਭਾਰਤੀ ਸੰਵਿਧਾਨ ਵਿਚ ਆਸਥਾ ਪ੍ਰਗਟ ਕਰ ਕੇ, ਆਪਣੇ ਬਾਰੇ ਕਿਸੇ ਨੂੰ ਕੋਈ ਭੁਲੇਖਾ ਨਹੀਂ ਰਹਿਣ ਦਿੱਤਾ। ਸ਼ਾਇਦ ਨਈਅਰ ਦੇ ਹੱਕ ਵਿਚ ਉਨ੍ਹਾਂ ਦਾ ‘ਤਾਜ਼ਾ ਸਟੈਂਡ’ ਵੀ ਬਿਬੇਕ ਬੁੱਧੀ ਨਾਲੋਂ ਜ਼ਿਆਦਾ ‘ਦੋਸਤੀ’ ਅਤੇ ‘ਚੈਲੇਂਜ ਕਰਨ ਦੇ ਹੌਸਲੇ’ ਤੋਂ ਉਪਜਿਆ ਹੈ। ਨਹੀਂ ਤਾਂ ਜੇ ਸ. ਫੂਲਕਾ ਨਈਅਰ ਦੀ ਪੁਸਤਕ ’ਤੇ ਕੋਈ ਟਿੱਪਣੀ ਨਾਂਹਪੱਖੀ ਨਹੀਂ ਵੀ ਕਰਨਾ ਚਾਹੁੰਦੇ ਸਨ ਤਾਂ ਘੱਟੋ-ਘੱਟ ‘ਚੁੱਪ’ ਜ਼ਰੂਰ ਰਹਿ ਸਕਦੇ ਸਨ। 
ਸ. ਫੂਲਕਾ ਦੀ ਲਿਖਤ ਦਾ, ਦਲ ਖ਼ਾਲਸਾ ਜਥੇਬੰਦੀ ਨੇ ਗੰਭੀਰ ਨੋਟਿਸ ਲੈਂਦਿਆਂ, ਇਸ ਸਬੰਧੀ ਉਨ੍ਹਾਂ ਨੂੰ ਖੁੱਲ੍ਹਾ ਪੱਤਰ – ਮੁਖ਼ਾਤਬ ਕੀਤਾ ਹੈ, ਜਿਸ ਦਾ ਹੂਬਹੂ ਉਤਾਰਾ ਅਸੀਂ ਆਪਣੀ ਅੰਗਰੇਜ਼ੀ ਲਿਖਤ ਵਿਚ ਦਿੱਤਾ ਹੈ। ਦਲ ਖ਼ਾਲਸਾ ਦਾ ਕਹਿਣਾ ਹੈ ਕਿ, ‘‘ਨਈਅਰ ਨੇ ਆਪਣੀ ਤਾਜ਼ਾ ਲਿਖਤ ਵਿਚ ਜੂਨ-84 ਦੇ ਸ਼ਹੀਦਾਂ ਦੀ ਯਾਦ ਵਿਚ ਬਣ ਰਹੀ ਯਾਦਗਾਰ ਅਤੇ ਸਿੱਖ ਸੰਸਥਾਵਾਂ ਦਾ ਵਿਰੋਧ ਤਾਂ ਕੀਤਾ ਹੀ ਹੈ ਪਰ ਉਸ ਨੇ ਸਾਰੇ ਹੱਦਾਂ-ਬੰਨੇ ਟੱਪਦਿਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਭੋਗ ਪਾ ਦੇਣ ਦੀ ਵਕਾਲਤ ਵੀ ਕੀਤੀ ਹੈ। ਨਈਅਰ ਨੇ ਜੇ ਸਿੱਖਾਂ ਦੇ ਖ਼ਿਲਾਫ਼ ਹੋ ਰਹੇ ਅਨਿਆਂ ਦੇ ਖ਼ਿਲਾਫ਼ ਆਵਾਜ਼ ਉਠਾਈ ਵੀ ਹੋਵੇ ਤਾਂ ਇਸ ਨਾਲ ਉਸ ਨੂੰ ਇਹ ਲਾਇਸੈਂਸ ਤਾਂ ਨਹੀਂ ਮਿਲ ਜਾਂਦਾ ਕਿ ਉਹ ਸਿੱਖਾਂ ਦੇ ਧਰਮ, ਰਵਾਇਤਾਂ ਅਤੇ ਸਿੱਖੀ ਕਦਰਾਂ-ਕੀਮਤਾਂ ਨੂੰ ਆਪਣੇ ਘਟੀਆ ਹਮਲੇ ਦਾ ਬੇਰੋਕ-ਟੋਕ ਸ਼ਿਕਾਰ ਬਣਾ ਸਕਦਾ ਹੈ। …..ਜਿੱਥੋਂ ਤੱਕ ਉਸ ਦੀ ਅਖੌਤੀ ਮੁਆਫ਼ੀ ਦਾ ਸਬੰਧ ਹੈ, ਇਹ ਉਸ ਵੱਲੋਂ ਸਿੱਧੇ ਤੌਰ ’ਤੇ ਨਹੀਂ ਆਈ, ਇਸ ਲਈ ਇਸ ਦੀ ਕੋਈ ਅਹਿਮੀਅਤ ਨਹੀਂ ਰਹਿ ਜਾਂਦੀ। ……ਇੱਕ ਗੱਲ ਨਿਸ਼ਚੇਵਾਚਕ ਹੈ ਕਿ ਨਈਅਰ ਨੂੰ ਸਿੱਖ ਕੌਮ ਦੀ ਡਾਂਟ-ਫਿਟਕਾਰ ਦੀ ਡਾਢੀ ਲੋੜ ਹੈ। ਆਖ਼ਿਰ ਕਦੋਂ ਤੱਕ ਸਿੱਖ ਆਪਣੇ ਸ਼ਹੀਦਾਂ ਦਾ ਅਪਮਾਨ ਸਹਿੰਦੇ ਰਹਿਣਗੇ? ਹੁਣ ਬਹੁਤ ਹੋ ਚੁੱਕਾ ਹੈ! ਸਥਿਤੀ ਦੀ ਤ੍ਰਾਸਦੀ ਇਹ ਹੈ ਕਿ ਤੁਹਾਡੇ ਵਰਗੇ ਸਤਿਕਾਰਤ ਸਿੱਖ, ਉਸ ਬੰਦੇ ਦੇ ‘ਡਿਫੈਂਸ’ ਲਈ ਅੱਗੇ ਆਏ ਹਨ, ਜਿਸ ਨੇ ਸਿੱਖ ਹਿਰਦਿਆਂ ਨੂੰ ਵਲੂੰਧਰਿਆ ਹੈ। ਜੇ ਕੁਲਦੀਪ ਨਈਅਰ ‘ਦੁਸ਼ਮਣ’ ਨਾ ਵੀ ਹੋਵੇ ਤਾਂ ਵੀ ਉਹ ‘ਦੋਸ਼ੀ’ ਜ਼ਰੂਰ ਹੈ….।’’ 
ਅਸੀਂ ਦਲ ਖ਼ਾਲਸਾ ਵੱਲੋਂ ਸਭਿਅਕ ਅੰਦਾਜ਼ ਵਿਚ ਲਏ ਪੁਰ-ਦਲੀਲ ਸਟੈਂਡ ਦੀ ਮੁਕੰਮਲ ਹਮਾਇਤ ਕਰਦੇ ਹਾਂ ਅਤੇ ਆਸ ਕਰਦੇ ਹਾਂ ਕਿ ਸ. ਫੂਲਕਾ ਆਪਣੇ ਮਿੱਤਰ ਨਈਅਰ ਨੂੰ ਇਹ ਸਮਝਾਉਣ ਵਿਚ ਕਾਮਯਾਬ ਹੋਣਗੇ ਕਿ ਉਹ ਸਿੱਖ ਕੌਮ ਤੋਂ ਆਪਣੀਆਂ ਖੁਨਾਮੀਆਂ ਦੀ ਬਿਨਾ-ਸ਼ਰਤ ਮੁਆਫ਼ੀ ਮੰਗੇ ਅਤੇ ਆਪਣੀ ਪੁਸਤਕ ਨੂੰ ਮਾਰਕੀਟ ਵਿਚੋਂ ਵਾਪਸ ਮੰਗਵਾ ਕੇ, ਸੁਧਾਈ ਕਰ ਕੇ ਮੁੜ ਪ੍ਰਕਾਸ਼ਿਤ ਕਰੇ। ਵੈਸੇ ਕਿਉਂਕਿ ਸ. ਫੂਲਕਾ ਨਵੰਬਰ-84 ਦੇ ਕੇਸਾਂ ਨਾਲ ਭਾਰੀ ਭਾਵੁਕ ਸਾਂਝ ਰੱਖਦੇ ਹਨ, ਇਸ ਲਈ ਚੰਗਾ ਹੋਵੇਗਾ ਕਿ ਉਹ ਇਸ ਸਬੰਧੀ 15 ਨਵੰਬਰ, 1984 ਨੂੰ ਕੁਲਦੀਪ ਨਈਅਰ ਵੱਲੋਂ ‘ਜੱਗ ਬਾਣੀ’ ਅਖ਼ਬਾਰ ਵਿਚ ਲਿਖੀ ਲਿਖਤ, ‘ਸਿੱਖ ਮਸਲੇ ਨੂੰ ਸੂਝਬੂਝ ਨਾਲ ਹੱਲ ਕਰਨ ਦੀ ਲੋੜ’ ’ਤੇ ਇੱਕ ਝਾਤ ਵੀ ਜ਼ਰੂਰ ਮਾਰ ਲੈਣ। ਯਾਦ ਰਹੇ ਇਹ ਲਿਖਤ ਉਨ੍ਹਾਂ ਦਿਨਾਂ ਵਿਚ ਲਿਖੀ ਗਈ ਜਦੋਂ ਅਜੇ ਦਿੱਲੀ ਦੀਆਂ ਗਲੀਆਂ ਵਿਚ ਕੁੱਤੇ, ਸਿੱਖ ਲਾਸ਼ਾਂ ਨੂੰ ਖਾ ਰਹੇ ਸਨ। ਨਈਅਰ ਦੀ ਅਖੌਤੀ ‘ਸਿੱਖ ਦੋਸਤੀ’ ਦੀ ਇੱਕ ਝਲਕ ਵੇਖੋ !
ਨਈਅਰ ਅਨੁਸਾਰ, ‘‘ਹਿੰਦੂ ਇਹ ਕਦੀ ਪ੍ਰਵਾਨ ਨਹੀਂ ਕਰਨਗੇ ਕਿ ਸਿੱਖ ਇੱਕ ਵੱਖਰੀ ਕੌਮ ਹਨ। ਭਾਰਤ ਅੰਦਰ ਸਿੱਖਾਂ ਦੀ ਇੱਕ ਫ਼ਿਰਕੇ ਵਜੋਂ, ਓਨਾ ਚਿਰ ਹੀ ਮਹੱਤਤਾ ਹੈ, ਜਿੰਨਾ ਚਿਰ ਉਹ ਇਸ ਰਾਸ਼ਟਰ ਦਾ ਅਨਿੱਖੜਵਾਂ ਅੰਗ ਹਨ। ਸਿੱਖਾਂ ਨੇ, ਜੇ ਇਸ ਤੋਂ ਇਲਾਵਾ ਕੋਈ ਹੋਰ ਭੂਮਿਕਾ ਨਿਭਾਈ ਤਾਂ ਇਹ ਉਨ੍ਹਾਂ ਲਈ ਖ਼ਤਰੇ ਤੋਂ ਖ਼ਾਲੀ ਨਹੀਂ…….’’ ਇਹ ਪੜ੍ਹਨ ਤੋਂ ਬਾਅਦ ਵੀ ਜੇ ਸਰਦਾਰ ਫੂਲਕਾ ਜਾਂ ਉਨ੍ਹਾਂ ਦੀ ਸੋਚ ਵਾਲੇ, ਸਿੱਖਾਂ ਵਿਚਲੇ ‘ਮਾਫ਼ੀ ਬ੍ਰਿਗੇਡ’ ਨੂੰ ਕੁਲਦੀਪ ਨਈਅਰ ਬਾਰੇ ਕੋਈ ਭੁਲੇਖਾ ਰਹਿ ਜਾਏ, ਤਾਂ ਫੇਰ ਗੁਰੂ ਹੀ ਰਾਖਾ ਹੈ। 
ਕਬੀਰ ਸਾਹਿਬ ਦੇ ਇਸ ਫ਼ਰਮਾਨ ਨਾਲ ਅਸੀਂ ਆਪਣੀ ਲਿਖਤ ਸੰਕੋਚਦੇ ਹਾਂ -
‘ਕਬੀਰ ਮਨ ਜਾਨਤ ਸਭ ਬਾਤ
ਜਾਨਤ ਹੀ ਅਉਗਣ ਕਰੇ॥
ਕਾਹੇ ਕੀ ਕੁਸਲਾਤ
ਹਾਥ ਦੀਪ ਕੂੰਏ ਪਰੇ॥’

Thursday, June 28, 2012

ਭਾਰਤੀ ਸੰਸਦ ਪ੍ਰਣਾਲੀ ਨੂੰ ਸ਼ੁਰੂ ਹੋਇਆ 60 ਸਾਲ ਪੂਰੇ ਹੋ ਗਏ।

ਭਾਰਤੀ ਸੰਸਦ ਪ੍ਰਣਾਲੀ ਨੂੰ ਸ਼ੁਰੂ ਹੋਇਆ 60 ਸਾਲ ਪੂਰੇ ਹੋ ਗਏ।
ਇਨਾਂ 60 ਸਾਲਾਂ ਦੇ ਪੂਰੇ ਹੋਣ ਦੇ ਅਖੌਤੀ ਜਸ਼ਨ ਸਾਰੀਆਂ ਹੀ ਰਾਜ ਕਰ ਰਹੀਆਂ ਪਾਰਟੀਆਂ ਵੱਲੋਂ ਮਨਾਏ ਗਏ ਤੇ ਨਾਲ ਹੀ ਵੱਡੇ ਵੱਡੇ ਦਾਅਵੇ ਵੀ ਕੀਤੇ ਗਏ।ਆਮ ਤੌਰ ਤੇ ਸਾਰੇ ਨੇਤਾਵਾਂ ਦੇ ਬਿਆਨਾਂ ਦਾ ਇਹ ਤੱਤ ਨਿਕਲਦਾ ਸੀ ਕਿ "ਭਾਰਤੀ ਸੰਵਿਧਾਨ ਬਹੁਤ ਮਹਾਨ ਤੇ ਪਵਿੱਤਰ ਹੈ"। "ਭਾਰਤ ਨੇ ਦੁਨੀਆਂ ਨੂੰ ਦੱਸਿਆਂ ਕਿ ਲੋਕਤੰਤਰ ਕੀ ਹੁੰਦਾ"। ਇਸੇ ਤਰਾਂ ਹਰ ਵੱਡੇ ਛੋਟੇ ਲੀਡਰ ਜਾਂ ਫਿਰ ਵੱਡੀਆਂ ਕੰਪਨੀਆਂ ਦੇ ਦੱਲਿਆਂ ਨੇ ਭਾਰਤੀ ਸੰਸਦ ਪ੍ਰਣਾਲੀ ਦਾ ਗੁਣਗਾਨ ਕੀਤਾ।ਪੰਜਾਬ ਦੀ ਧਰਤੀ ਜਿੱਥੋਂ ਸਦਾ ਹੀ ਦਿੱਲੀ ਦੇ ਖਿਾਫ ਆਵਾਜ਼ ਬੁਲੰਦ ਹੁੰਦੀ ਆਈ ਹੈ ਤੇ ਇਸ ਸਮੇ ਰਾਜ ਕਰ ਰਹੇ ਪਰਿਵਾਰ ਦੀ ਨੂੰਹ ਅਤੇ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਤਾਂ ਬਾਕੀਆਂ ਤੋਂ ਦੋ ਕਦਮ ਅੱਗੇ ਜਾਂਦੇ ਹੋਏ ਸਾਰੇ ਪੰਜਾਬ ਦਾ ਠੇਕਾ ਲੈਦਿਆਂ ਕਿਹਾ ਕਿ" ਪੰਜਾਬ ਦਾ ਹਰ ਇੱਕ ਵਾਸੀ ਇਸ ਸੰਸਦ ਦੀ ਰੱਕਖਆਂ ਵਾਸਤੇ ਜਾਨ ਕੁਰਬਾਨ ਕਰ ਸਕਦਾ ਹੈ।"
ਸਭ ਤੋਂ ਪਹਿਲਾਂ ਇਸ ਪਰਿਵਾਰ ਬਾਰੇ ਥੋੜੀ ਜਿਹੀ ਗੱਲ ਕਰਨੀ ਬੇਹਤਰ ਹੋਵੇਗੀ। ਇਹ ਉਹੀ ਪਰਿਵਾਰ ਹੈ ਜਿਹੜਾ ਅੰਗਰੇਜਾਂ ਦੇ ਰਾਜ ਵੇਲੇ ਜਦੋਂ ਜੈਤੋ ਦਾ ਮੋਰਚਾ ਸਿਖ ਪੰਥ ਵੱਲੋਂ ਚਲਾਇਆਂ ਜਾ ਰਿਹਾ ਸੀ ਤਾਂ ਪਾਣੀ ਵਾਲੇ ਖੂਹਾਂ ਚ' ਜ਼ਹਿਰ ਮਿਲਾ ਕਿ ਦੇਸ਼ ਭਗਤੀ ਨਿਭਾਉਦਾ ਹੈ, ਇਹ ਪਰਿਵਾਰ ਜਦੋਂ ਸੱਤਾ ਤੋਂ ਬਾਹਰ ਹੁੰਦਾ ਹੈ ਤਾਂ ਪੰਥ ਖਤਰੇ ਵਿਚ ਹੈ ਦਾ ਨਾਅਰਾ ਉੱਚੀ ਆਵਾਜ਼ ਵਿੱਚ ਲਾਉਦਾ ਹੈ ਤੇ ਸੱਤਾ ਵਿੱਚ ਆਉਣ ਤੋਂ ਬਾਅਦ ਸਭ ਕੁਝ ਭੁੱਲ ਜਾਂਦਾ ਹੈ, ਇਹ ਪਰਿਵਾਰ ਖਾੜਕੂਆਂ ਦੀ ਚੜ੍ਹਤ ਵੇਲੇ ਆਜਾਦ ਸਿੱਖ ਰਾਜ ਦੇ ਨਾਅਰੇ ਮਾਰਦਾ ਹੈ ਤੇ ਉਸ ਲਹਿਰ ਦੇ ਮੱਠੀ ਪੈਣ ਤੇ ਉਹਨਾਂ ਨੂੰ ਹੀ ਅੱਤਵਾਦੀ ਆਖਦਾ ਹੈ , ਇਸੇ ਪਰਿਵਾਰ ਦੀ ਗੰਦੀ ਰਾਜਨੀਤੀ ਕਾਰਨ ਸ. ਜਸਵੰਤ ਸਿੰਘ ਖਾਲੜਾ, ਜੱਥੇਦਾਰ ਜਸਵੰਤ ਸਿੰਘ ਕਾਉਂਕੇ ਤੇ ਡੇਢ ਲੱਖ ਨੋਜਵਾਨ ਮੌਤ ਦੇ ਮੂੰਹ ਜਾ ਪਿਆ, ਜੇਕਰ ਉਸ ਪਰਿਵਾਰ ਦੀ ਨੂ੍ੰਹ ਇਹ ਕਹਿੰਦੀ ਹੈ ਕਿ ਹਰ ਪੰਜਾਬੀ ਸੰਸਦ ਪ੍ਰਣਾਲੀ ਲਈ ਕੁਰਬਾਨੀ ਦੇ ਸਕਦਾ ਹੈ ਤਾਂ ਇਸ ਦਾ ਜਵਾਬ ਦੇਣਾ ਬਣਦਾ
ਹੈ।
ਭਾਰਤੀ ਸੰਸਦ ਪ੍ਰਣਾਲੀ 60 ਸਾਲ ਦੀ ਹੋ ਗਈ। ਪਰ ਇਨਾਂ 60 ਸਾਲਾਂ ਵਿੱਚ ਇਸ ਦੇਸ ਦੇ ਦੱਬੇ ਕੁਚਲੇ ਲਤਾੜੇ ਤੇ ਘੱਟ ਗਿਣਤੀਆਂ ਨਾਲ ਸੰਬੰਧਿਤ ਲੋਖਾਂ ਨੇ ਕੀ ਕੀ ਨਹੀ ਵੇਖਿਆਂ। ਕਿਤੇ ਦਿੱਲੀ 'ਚ ਰੁਲਦੀਆਂ ਪੱਗਾ ਤੇ ਚੁੰਨੀਆਂ, ਕਿਤੇ ਗੁਜਰਾਤ 'ਚ ਅੱਲਾ ਹੂੰ ਦੇ ਨਾਅਰੇ ਨੂੰ ਸਦਾ ਵਾਸਤੇ ਚੁੱਪ ਕਰਾਉਣ ਲਈ ਨਟਰੰਦਰ ਮੋਦੀ(ਬਾਦਲ ਦਾ ਲੰਗੋਟੀਆਂ ਯਾਰ) ਵੱਲੋਂ ਖੇਡੀ ਗਈ ਲੋਕਤੰਤਰ ਦੀ ਖੇਡ , ਕਿਤੇ ਉੜੀਸਾ ਵਿੱਚ ਈਸਾਈ ਪਾਦਰੀ ਦੇ ਮਾਸੂਮ ਬੱਚਿਆਂ ਨੂੰ ਹਿੰਦੂ ਫਿਰਕਾਫ੍ਰਸਤਾਂ ਵੱਲੋਂ ਜਿਅੂਂਦੇ ਸਾੜੇ ਜਾਣ ਨੂੰ ਇਸ ਪਵਿੱਤਰ ਸਥਾਨ ਤੇ ਬੈਠੇ ਪਵਿੱਤਰ ਮਹਾਪੁਰਸ਼ਾ ਨੇ ਮੂਕ ਦਰਸ਼ਕ ਬਣ ਕੇ ਦੇਖਿਆ। ਇਨਾਂ ਸਮਿਆਂ ਵਿਚ ਹੀ ਪੁਲਿਸ ਦੇ ਬਹਾਦਰ ਅਫਸਰ ਵੱਲੋਂ ਅਦਿਵਾਸੀ ਅਧਿਆਪਕਾ ਦੇ ਗੁਤ ਅੰਗਾਂ ਵਿਚ ਪੱਥਰ ਤੁੰਨ ਦੇਣ ਦਾ ਬਹਾਦਰੀ ਵਾਲਾਂ ਕਾਰਨਾਮਾ ਵੀ ਪਵਿੱਤਰ ਸਥਾਨ ਦੇ ਮਹਾਪੁਰਸ਼ ਮੂਕ ਦਰਸ਼ਕ ਬਣ ਕੇ ਦੇਖਦੇ ਰਹੇ।
ਹੁਣ ਪੰਜਾਬ ਦੇ ਮੁੱਖ ਮੰਤਰੀ ਦੀ ਨੂੰਹ ਵੱਲੋਂ ਦਿੱਤੇ ਬਿਆਨ ਵੱਲ ਨਿਗਾਂ ਕਰਦੇ ਹਾਂ। ਬੀਬੀ ਦੇ ਕਹਿਣ ਮੁਤਾਬਿਕ ਜੇਕਰ ਹਰ ਇਕ ਪੰਜਾਬੀ ਦੇਸ ਦੀ ਸੰਸਦ ਪ੍ਰਣਾਲੀ ਲਈ ਜਾਨ ਕੁਰਬਾਨ ਕਰ ਸਕਦਾ ਹੈ ਤਾਂ ਮੈਂ ਅਜਿਹੇ ਪੰਜਾਬ ਦਾ ਵਾਸੀ ਹੋਣ ਤੇ ਥੁੱਕਦਾ ਹਾਂ। ਬੀਬੀ ਨੂੰ ਇਹ ਯਾਦ ਰੱਖਣਾਂ ਚਾਹੀਦਾ ਹੈ ਕਿ ਇਸੇ ਪਵਿੱਤਰ ਸਥਾਨ ਤੋਂ ਟਾਡਾ ਤੇ ਪੁਟਾ ਜਿਹੇ ਕਾਲੇ ਕਾਨੂੰਨ ਪਾਸ ਹੋਏ ਜਿਨਾਂ ਨੇ ਵੱਖਰੇ ਵਿਚਾਰ ਰੱਖਣ ਵਾਲੇ ਲੋਕਾਂ ਦਾ ਜਿਊਣਾ ਹਰਾਮ ਕਰੀ ਰੱਖਿਆ ਹੈ। ਇਸੇ ਪਵਿੱਤਰ ਸਥਾਨ ਤੋਂ ਅਫਸਪਾ ਜਿਹਾ ਗੰਦਾ ਕਾਨੂੰਨ ਪਾਸ ਹੋਇਆ, ਜਿਸ ਦੀ ਆੜ ਹੇਠ ਭਾਰਤੀ ਸੁਰੱਖਿਆ ਫੋਰਸਾਂ ਨੇ ਮਣੀਪੁਰ, ਕਸ਼ਮੀਰਨ ਨਾਗਾਂਲੈਂਡ ,ਆਸਾਮ ਵਿੱਚ ਬਲਾਤਕਾਰਾਂ ਤੇ ਕਤਲਾਂ ਦੀ ਗੰਦੀ ਖੇਡ ਆਰੰਭੀ ਹੋਈ ਹੈ। ਇਸੇ ਕਾਨੂੰਨ ਦੇ ਕਖਲਾਫ ਹੀ ਮਣੀਪੁਰ ਦੀਆਂ ਔਰਤਾਂ ਨੇ ਅਲਫ ਨੰਗੀਆਂ ਹੋ ਕਿ ਮੁਜਾਹਰਾ ਕਰਦਿਆਂ ਨਾਅਰੇ ਮਾਰੇ ਸਨ " ਹਿੰਦੁਸਤਾਨੀ ਕੁੱਤਿਉ, ਸਾਡੇ ਨਾਲ ਬਲਾਤਕਾਰ ਕਰੋ"। ਪਰ ਇਸ ਨਾਲ ਦਿੱਲੀ ਦੇ ਪਵਿੱਤਰ ਸਥਾਨ ਦੀ ਪਵਿੱਤਰਤਾ ਭੰਗ ਨਹੀ ਹੋਈ।
ਇਨਾਂ 60 ਸਾਲਾਂ ਵਿੱਚ ਇਸ ਪਵਿੱਤਰ ਸਥਾਨ ਦੇ ਪੁਜਾਰੀਆਂ ਨੇ ਲੋਕਾਂ ਨੂੰ ਐਸੇ ਐਸੇ ਚਮਤਕਾਰ ਦਿਖਾਏ ਕਿ ਲੋਕ ਮੂੰਹ ਵਿੱਚ ਉਗਲਾਂ ਪਾ ਪਾ ਦੇਖਦੇ ਰਹੇ। ਇਹ ਚਮਤਕਾਰ ਕਦੇ ਬੋਫੋਰਜ ਘੁਟਾਲੇ, ਕਦੇ ਚਾਰਾ ਘੁਟਾਲੇ, ਕਦੇ 2 ਜੀ ਤੇ 3 ਜੀ ਦੇ ਰੂਪ ਵਿੱਚ ਸਾਹਮਣੇ ਆਏ। ਜੇਕਰ ਇੰਨਾ ਕੁਝ ਹੋਣ ਦੇ ਬਾਅਦ ਵੀ ਕੋਈ ਬੇਸ਼ਰਮਾਂ ਵਾਂਗ ਇਹ ਕਹਿੰਦਾ ਹੈ ਕਿ ਸਾਰਾ ਪੰਜਾਬ ਸੰਸਦ ਦੀ ਪਵਿੱਤਰਤਾ ਵਾਸਤੇ ਕੁਰਬਾਨੀ ਕਰੇਗਾ ਤਾਂ ਮੈਂ ਇਹੋ ਜਿਹੇ ਪੰਜਾਨ ਤੋਂ ਆਪਣਾ ਨਾਮ ਕਟਵਾਉਣਾ ਚਾਹਾਂਗਾ। ਞਅਞਮਤ ਪਾਸ਼ ਦੇ ਇਨਾਂ ਸ਼ਬਦਾਂ ਨਾਲ ਗੱਲ ਖਤਮ ਕਰਦਾ ਹਾਂ ਕਿ
" ਪਾਪ ਦੀ ਇਹ ਨਦੀ
ਦਿੱਲੀ ਦੇ ਗੋਲ ਪਰਬਤ ਵਿੱਚੋ ਸਿੰਮਦੀ ਹੈ"
ਮਨਪ੍ਰੀਤ ਸ਼ਿੰਘ
ਗੁਰੂ ਨਾਨਕ ਨਗਰ ਮਲੋਟ