ਭਾਈ ਮੱਖਣ ਸਿੰਘ ਗਿੱਲ ੨੦੦੯ ਦੇ ਨੀਲੋਂ ਅਸਲਾ-ਬਾਰੂਦ ਤੇ ਯੂ.ਏ.ਪੀ.ਏ ਕੇਸ ਚੋ ਬਰੀ
ਜਿਕਰਯੋਗ ਹੈ ਕਿ ਪੁਲਿਸ ਵਲੋਂ ਤਿਆਰ ਕੀਤੇ ਚਲਾਨ ਮੁਤਾਬਕ ਇਹ ਕੇਸ ਐੱਫ.ਆਈ.ਆਰ ਨੰਬਰ ੧੬੩, ਮਿਤੀ ੦੫-੧੧-੨੦੦੯ ਨੂੰ ਬਾਰੂਦ ਐਕਟ ਦੀ ਧਾਰਾ ੪/੫, ੨੫ ਅਸਲਾ ਐਕਟ ਅਤੇ ੧੭/੧੮/੨੦ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਐਕਟ (ਯੂ.ਏ.ਪੀ.ਏ) ਅਧੀਨ, ਥਾਣਾ ਮਾਛੀਵਾੜਾ ਵਿਚ ਦਰਜ਼ ਕੀਤਾ ਗਿਆ ਸੀ ਜਿਸ ਵਿਚ ਨੀਲੋਂ ਨਹਿਰ ਪੁਲ ਨੇੜੇ ਖੜੇ ਇਕ ਮੋਟਰ ਸਾਈਕਲ ਤੋਂ ੯ ਡੈਟਾਨੇਟਰ, ੪੬ ਸਟਿੱਕਾਂ ਐਮੋਨੀਅਮ ਨਾਈਟ੍ਰੇਟ ਅਤੇ ੩ ਕਿਲੋ ੧੮੨ ਗਰਾਮ ਬਾਰੂਦ ਆਦਿ ਬਰਾਮਦ ਹੋਇਆ ਸੀ ।ਭਾਈ ਮੱਖਣ ਸਿੰਘ ਗਿੱਲ ਨੂੰ ੨੩ ਅਕਤੂਬਰ ੨੦੧੦ ਨੂੰ ਉੱਤਰ ਪ੍ਰਦੇਸ਼ ਵਿਚ ਭਾਰਤ-ਨੇਪਾਲ ਦੇ ਬਡਨੀ ਬਾਰਡਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਭਾਈ ਮੱਖਣ ਸਿੰਘ ਗਿੱਲ ਦੇ ਇੰਕਸਾਫ ਮੁਤਾਬਕ ਇਕ ਏ.ਕੇ ੪੭ ਦੀ ਬਰਾਮਦਗੀ ਵੀ ਕੀਤੀ ਗਈ ਸੀ।
ਇਸ ਸਬੰਧੀ ਗੱਲਬਾਤ ਕਰਦਿਆਂ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਗ੍ਰਿਫਤਾਰੀ ਮੌਕੇ ਭਾਈ ਮੱਖਣ ਸਿੰਘ ਗਿੱਲ ਪਾਸੋਂ ਕੋਈ ਵੀ ਇਤਾਰਾਜ਼ਯੋਗ ਚੀਜ਼ ਬਰਾਮਦ ਨਹੀਂ ਸੀ ਹੋਈ ਪਰ ਇਸ ਕੇਸ ਵਿਚ ਸਰਕਾਰੀ ਪੱਖ ਮੋਟਰਸਾਈਕਲ ਵਿਚੋਂ ਮਿਲੇ ਬਾਰੂਦ ਅਤੇ ਏ.ਕੇ ੪੭ ਦੀ ਬਰਾਮਦਗੀ ਦਾ ਸਬੰਧ ਭਾਈ ਮੱਖਣ ਸਿੰਘ ਗਿੱਲ ਨਾਲ ਜੋੜਨ ਵਿਚ ਸਫਲ ਨਹੀਂ ਹੋਇਆ ਜਿਸ ਦਾ ਲਾਭ ਮਾਣਯੋਗ ਅਦਾਲਤ ਨੇ ਭਾਈ ਮੱਖਣ ਸਿੰਘ ਗਿੱਲ ਨੂੰ ਦਿੰਦਿਆਂ ਬਰੀ ਕਰਨਾ ਦਾ ਹੁਕਮ ਸੁਣਾਇਆ।
ਜਸਪਾਲ ਸਿੰਘ ਮੰਝਪੁਰ
No comments:
Post a Comment