Monday, August 24, 2020

ਪੰਥ ਰਤਨ ਬਨਾਮ ਬਾਦਲ ਰਤਨ Panth Rattan Badal, Dal Khalsa Alliance

 

                                                                    ਪੰਥ ਰਤਨ ਬਨਾਮ ਬਾਦਲ ਰਤਨ

                                                       ਪੰਥ ਰਤਨ ਬਨਾਮ ਬਾਦਲ ਰਤਨ

ਬੀਤੀ 25 ਨਵੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸਿੱਖ ਪੰਥ ਦੇ ਗੌਰਵਮਈ ਇਤਿਹਾਸ ਨੂੰ ਮੂਰਤੀਮਾਨ ਕਰਨ ਵਾਲੇ ਵਿਰਾਸਤ-ਏ-ਖਾਲਸਾ' ਨੂੰ ਪੰਥ ਨੂੰ ਸਮੱਰਪਿੱਤ ਕੀਤਾ ਗਿਆ। ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਰਾਸਤ -ਏ-ਖਾਲਸਾ ਭਵਨ ਦਾ ਨਿਰਮਾਣ ਅਤੇ ਉਸ ਦੇ ਉਦਘਾਟਨ ਨਾਲ ਆਪਣੇ ਆਪ ਨੂੰ ਸਿੱਖ ਪੰਥ ਦੇ ਮਹਾਨ ਸ਼ੁਭਚਿੰਤਕ ਦਰਸਾ ਕੇ ਸਿੱਖਾਂ ਦੀਆ ਵੋਟਾਂ ਲੈਣ ਦੀ ਆਸ' ਲਗਾਈ ਬੈਠੇ ਬਾਦਲਕਿਆ ਦੀ ਸਿਆਸੀ ਐਨਕ ਰਾਹੀ ਵੇਖੇ ਗਏ ਇਸ ਪ੍ਰਾਜੈਕਟ ਨੂੰ ਲੈ ਕੇ ਬੁੱਧੀਜੀਵੀ ਵਰਗ ਕਾਫੀ ਔਖਾ ਬੈਠਾ ਹੈ ਪਰ ਅੜਿੰਗ ਵੜਿੰਗ ਹੋਏ ਬੁੱਧੀਜੀਵੀਆ ਦੀ ਵੀ ਬਾਦਲਕਿਆ ਨੂੰ ਨਾ ਕੋਈ ਪਰਵਾਹ ਹੈ ਅਤੇ ਨਾ ਹੀ ਕੋਈ ਲੋੜ ਹੈ ਕਿਉਕਿ ਬੁੱਧੀਜੀਵੀ ਵਰਗ ਤੇ ਅਕਾਲੀ ਦਲ ਦਾ ਆਪਸ ਵਿੱਚ ਕੋਈ ਸੁਮੇਲ ਨਹੀ ਹੈ। ਵਿਰਾਸਤ-ਏ ਖਾਲਸਾ ਕੌਮ ਦੇ ਇਤਿਹਾਸ ਦਾ ਸ਼ਾਨਦਾਰ ਅਜਾਇਬ ਘਰ ਤਾਂ ਜਰੂਰ ਬਣ ਗਿਆ ਹੈ ਪਰੰਤੂ ਇਸ ਦੀ ਰੂਹ ਜਿਹੜੀ ਖਾਲਸੇ ਦੇ 300 ਸਾਲਾ ਜਨਮ ਦਿਹਾੜੇ ਦੀ ਯਾਦ ਵਿੱਚ 300 ਫੁੱਟ ਉ¤ਚੇ ਖੰਡੇ ਦੇ ਰੂਪ ਵਿੱਚ ਸ਼ਸ਼ੋਭਿਤ ਹੋਣੀ ਸੀ, ਉਹ ਪਹਿਲਾਂ ਹੀ ਗਾਇਬ ਕਰ ਦਿੱਤੀ ਗਈ ਹੈ ਜਿਹੜੀ ਰੋਪੜ ਤੋਂ ਹੀ ਸੰਗਤਾਂ ਨੂੰ ਨਜਰ ਆਉਣੀ ਸੀ। ਇਸ ਵਿਰਾਸਤ ਦਾ ਅਸਲੀ ਰੂਪ ਵਿਗਾੜਨਾ ਕੋਈ ਦਿਆਨਦਾਰੀ ਨਹੀ ਸਗੋਂ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਇਸ ਖਾਲਸੇ ਦੀ ਵਿਰਾਸਤ ਵਿੱਚ ਹੀਰ ਰਾਂਝਿਆ ਨੂੰ ਵਾੜ ਦਿੱਤਾ ਗਿਆ ਹੈ ਜਿਸ ਦਾ ਸਿੱਖ ਪੰਥ ਦਾ ਕੋਈ ਦੂਰ ਦਾ ਵੀ ਵਾਸਤਾ ਨਹੀ ਹੈ। ਹੀਰ-ਰਾਂਝਾ ਤੇ ਗੁੱਗਾ ਪੀਰ, ਕਿਹੜੇ ਖਾਲਸੇ ਦੀ ਵਿਰਾਸਤ ਹਨ, ਇਸ ਬਾਰੇ ਤਾਂ ਬਾਦਲ ਸਾਹਿਬ ਜਾਣਨ ਜਾਂ ਫਿਰ ਪੰਥ ਦੇ ਜਥੇਦਾਰ ਅਖਵਾਉਣ ਵਾਲੇ ਪੰਥ ਨੂੰ ਇਸ ਬਾਰੇ ਜਰੂਰ ਜਾਣਕਾਰੀ ਦੇਣ ਕਿ ਇਹਨਾਂ ਆਸ਼ਕਾਂ ਦਾ ਸਿੱਖ ਧਰਮ ਨਾਲ ਕੀ ਸਬੰਧ ਹੈ? ਪਰੰਤੂ ਜਵਾਬ ਮੰਗਣ ਤੇ ਦੇਣ ਵਾਲਾ ਅੱਜ ਕੋਈ ਨਹੀਂ, ਕਿਉਕਿ ਖਾਲਸੇ ਦੀ ਵਿਰਾਸਤ ਨੂੰ ਇਕੱਲੇ' ਬਾਦਲ ਕੇ ਹੀ ਨਹੀ, ਸਗੋਂ ਲੱਗਪੱਗ ਸਾਰੀ ਕੌਮ ਹੀ ਭੁੱਲ ਵਿਸਾਰ ਚੁੱਕੀ ਹੈ, ਸ਼ਾਇਦ ਇਸੇ ਲਈ ਕਿਸੇ ਨੇ ਬਾਦਲਕਿਆ ਨੂੰ ਇਹ ਚੇਤਾ ਹੀ ਨਹੀ ਕਰਵਾਇਆ ਕਿ, ਜਿਸ ਆਨੰਦਪੁਰ ਵਿੱਚ 24-25 ਦੀ ਰਾਤ ਨੂੰ ਆਪਣੀ ਸਸਤੀ ਸ਼ੋਹਰਤ ਲਈ ਆਤਿਸ਼ਬਾਜ਼ੀ' ਚਲਾਈ, ਢੋਲ ਨਗਾਰੇ ਵਜਾਏ , ਉਸ ਦਿਨ ਇਸ ਆਨੰਦਪੁਰ ਸਾਹਿਬ ਦੀ ਸਮੂਹ ਨਾਨਕ ਨਾਮ ਲੇਵਾ ਸੰਗਤ ਵੈਰਾਗਮਈ ਹੋ ਕੇ ਗਰੀਬਾਂ ਮਜਲੂਮਾਂ ਤੇ ਧਰਮ ਦੀ ਰੱਖਿਆ ਲਈ ਆਪਣਾ ਸੀਸ ਭੇਂਟ ਕਰਨ ਵਾਲੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਸੀਸ ਨੂੰ ਹੰਝੂਆ ਭਰੀਆ ਅੱਖਾਂ ਨਾਲ ਉਡੀਕ ਰਹੀ ਸੀ, ਜਿਸ ਨੂੰ ਲੈ ਕੇ ਭਾਈ ਜੈਤਾ ਦਿੱਲੀ ਦੇ ਚਾਂਦਨੀ ਚੌਕ ਤੋਂ ਵਾਹੋ ਦਾਹੀ ਅਨੰਦਪੁਰ ਸਾਹਿਬ ਵੱਲ ਆ ਰਿਹਾ ਸੀ ਅਤੇ ‘‘ਬਾਲਾ ਪ੍ਰੀਤਮ'' ਗੋਬਿੰਦ ਰਾਏ, ਵੈਰਾਗ ਵਿੱਚ ਡੁੱਬੀਆ ਸੰਗਤਾਂ ਨਾਲ ਆਪਣੇ ਪਿਤਾ ਅਤੇ ਗੁਰੂ ਦੇ ਸੀਸ ਨੂੰ ਅੱਗੇ ਹੋ ਕੇ ਨਤਮਸਤਕ' ਹੋਣ ਲਈ ਕੀਰਤਪੁਰ ਸਾਹਿਬ ਵੱਲ ਕੜਾਕੇ ਦੀ ਠੰਡ ਵਿੱਚ ਨੰਗੇ ਪੈਰੀ, ਚਾਲ ਪਾ ਚੁੱਕੇ ਸਨ। ਭਾਂਵੇ ਸਿੱਖੀ ਵਿੱਚ ਸ਼ਹਾਦਤ, ਖੁਸ਼ੀ ਖੁਸ਼ੀ ਦਿੱਤੀ ਜਾਂਦੀ ਹੈ ਪਰ ਫਿਰ ਵੀ ਸ਼ਹਾਦਤ ਤਾਂ ਸ਼ਹਾਦਤ ਹੀ ਹੈ ਤੇ ਵੈਰਾਗਮਈ ਦਾ ਪ੍ਰਤੀਕ ਹੈ। ਇਤਿਹਾਸਕਾਰ ਬੈਨਰਜੀ ਦਾ ਕਹਿਣਾ ਹੈ ਕਿ ‘‘ਗੁਰੂ ਤੇਗ ਬਹਾਦਰ ਜੀ ਇੱਕ ਅਜਿਹੇ ਸ਼ਹੀਦ ਸਨ ਜਿਹਨਾਂ ਨੇ ਸ਼ਹਾਦਤ ਦੇ ਕੇ ਵਿਧੀ ਖੁਦ ਹੀ ਸਿਖੀ।'' ਪੰਡਿਤ ਮਦਨ ਮੋਹਨ ਮਾਲਵੀਆ ਜੀ ਨੇ ਲਿਖਿਆ ਹੈ ਕਿ, ‘‘ ਜੇਕਰ ਗੁਰੂ ਤੇਗ ਬਹਾਦਰ ਸਾਹਿਬ ਸ਼ਹਾਦਤ ਨਾ ਦਿੰਦੇ ਤਾਂ ਹਿੰਦ ਲਫ਼ਜ਼ ਹੀ ਮਿੱਟ ਜਾਣਾ ਸੀ।'' ਬਚਿੱਤਰ ਨਾਟਕ ਦੇ ਲਿਖਾਰੀ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਸ੍ਰੀ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਆਪਣੇ ਲਫਜਾਂ ਵਿੱਚ ਬਿਆਨ ਕਰਦਿਆ ਲਿਖਿਆ ਹੈ:-
‘‘ਤੇਗ ਬਹਾਦਰ ਸੀ ਕ੍ਰਿਆ ਕਰੀ ਨਾ ਕਿਨਹੂ ਆਨ।
ਤੇਗ ਬਹਾਦਰ ਕੇ ਚਲਤ ਭਇਉ ਜਗਤ ਮੈਂ ਸੋਕ।
ਹੈ ਹੈ ਹੈ ਸਭ ਜਗ ਭਯੋ, ਜੈ ਜੈ ਜੈ ਸੁਰ ਲੋਕ''
ਸ਼ਹੀਦ ਹੋਰ ਧਰਮਾਂ ਵਿੱਚ ਵੀ ਹੋਏ ਹਨ ਪਰ ਉਹਨਾਂ ਸਾਰਿਆ ਦੀ ਸ਼ਹਾਦਤ ਸਿਰਫ ਨਿੱਜੀ ਅਕੀਦੇ ਤੇ ਫਲਸਫੇ ਤੇ ਅਟੱਲ ਰਹਿਣ ਕਾਰਣ ਹੋਈ ਸੀ ਪਰ ਸ੍ਰੀ ਗੁਰ ਤੇਗ ਬਹਾਦਰ ਜੀ ਹੀ ਅਜਿਹੇ ਸ਼ਹੀਦ ਹੋਏ ਹਨ ਜਿਹਨਾਂ ਨੇ ਦੁਨੀਆ ਭਰ ਦੇ ਲੋਕਾਂ ਨੂੰ ਆਪਣਾ ਧਰਮ ਨਿਭਾਉਣ ਦਾ ਹੱਕ ਦਿਵਾਉਣ ਦੀ ਸੋਚ ਨੂੰ ਲੈ ਕੇ ਸ਼ਹਾਦਤ ਦਿੱਤੀ। ਗੁਰੂ ਸਾਹਿਬ ਦੀ ਸ਼ਹਾਦਤ ਨੂੰ ਬਲੀਦਾਨ ਦਿਵਸ ਵਜੋਂ ਮਨਇਆ ਜ੍ਯਾਂਦਾ ਹੈ ਕਿਉਕਿ ਸ਼ਹਾਦਤ ਦਿੱਤੀ ਜਾਂਦੀ ਹੈ ਪਰ ਬਲੀਦਾਨ ਦਿੱਤਾ ਜਾਂਦਾ ਹੈ ਪਰ ਅਫਸੋਸ਼ ਹੈ ਕਿ ਗੁਰੂ ਸਾਹਿਬ ਦੀ ਮਹਾਨ ਸ਼ਹਾਦਤ ਦੀ ਯਾਦ ਵਿੱਚ 24 ਨਵੰਬਰ ਦੀ ਰਾਤ ਨੂੰ ਥਾਂ ਥਾਂ ਰੈਣ ਸੂਬਾਈ ਕੀਰਤਨ ਹੋਏ ਸਨ ਅਤੇ ਸੰਗਤਾਂ ਵੈਰਾਗਮਈ ਅਵਸਥਾ ਵਿੱਚ ਗੁਰੂ ਦੀ ਯਾਦ ਨਾਲ ਜੁੜੀਆ ਰਹੀਆ ਸਨ। ਵਿਰਾਸਤ ਨੂੰ ਸੰਭਾਲਣ ਦਾ ਦਾਅਵਾ ਕਰਨ ਵਾਲੀ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਤੇ ਸ਼ਰੋਮਣੀ ਅਕਾਲੀ ਦਲ (ਬਾਦਲ) ਕੀ ਸਿੱਖ ਇਤਿਾਹਸ ਦੇ ਲਹੂ ਭਿੱਜੇ ਪੰਨਿਆ ਦਾ ਵੀ ਜਾਣਕਾਰੀ ਨਹੀ ਰੱਖਦੇ ਜਾਂ ਫਿਰ ਉਹਨਾਂ ਨੂੰ ਆਪਣੀ ਜੈ-ਜੈ ਕਾਰ ਦੀ ਲਾਲਸਾ ਵਿੱਚ ਹੋਰ ਕੁਝ ਵੀ ਯਾਦ ਨਹੀ ਰਹਿੰਦਾ? ਖਾਲਸੇ ਦੀ ਵਿਰਾਸਤ ਖਾਲਸੇ ਨੂੰ ਸੋਂਪਣ ਦਾ ਸਹੀ ਦਿਹਾੜਾ ਤਾਂ ਭਾਂਵੇ ਖਾਲਸੇ ਦਾ ਜਨਮ ਦਿਹਾੜਾ ਵਿਸਾਖੀ ਦਾ ਦਿਵਸ ਹੋਣਾ ਚਾਹੀਦਾ ਸੀ ਪਰੰਤੂ ਵੋਟ ਰਾਜਨੀਤੀ ਉਸ ਦਿਹਾੜੇ ਨੂੰ ਉਡੀਕ ਨਹੀ ਸਕਦੀ ਸੀ ਕਿਉਕਿ ਪੰਜਾਬ ਵਿਧਾਨ ਸਭਾ ਦੀਆ ਚੋਣਾਂ ਤਾਂ ਫਰਵਰੀ ਵਿੱਚ ਹੋਣੀਆ ਲੱਗਪੱਗ ਤਹਿ ਹਨ ਅਤੇ ਵੋਟ ਰਾਜਨੀਤੀ ਹੀ ਸਾਰੇ ਕਾਰਜ ਅੱਗੇ ਪਿੱਛੇ ਕਰਵਾਈ ਜਾ ਰਹੀ ਹੈ। ਚੋਣਾਂ ਤੋਂ ਬਾਅਦ ਤਾਂ ਬਾਦਲਕਿਆ ਲਈ ਵਿਰਾਸਤ-ਏ-ਖਾਲਸਾ ਦੇ ਨਿਰਮਾਣ ਦੀ ਬੱਲੇ ਬੱਲੇ ਦਾ ਉਹਨਾਂ ਲਈ ਕੋਈ ਅਰਥ ਨਹੀ ਰਹਿ ਜਾਂਦਾ ਸੀ। ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਜੇਕਰ ਇਹ ਲੋਕ ਖਾਲਸੇ ਦੇ ਜਨਮ ਦਿਹਾੜੇ ਵਿਸਾਖੀ ਨੂੰ ਉਡੀਕ ਨਹੀ ਸਕਦੇ ਸਨ ਤਾਂ ਇਹਨਾਂ ਨੂੰ ਘੱਟੋ ਘੱਟ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਤੋਂ ਇਹ ਜਸ਼ਨਾਂ ਵਾਲਾ ਸਮਾਗਮ ਅੱਗੇ ਪਿੱਛੇ ਕਰ ਲੈਣਾ ਚਾਹੀਦਾ ਸੀ।
ਸਿਆਣੇ ਕਹਿੰਦੇ ਹਨ ਕਿ ਜੇਕਰ ਮੱਤ ਆਪਣੇ ਪੱਲੇ ਨਾ ਹੋਵੇ ਤਾਂ ਗੁਆਾਢੀਆ ਕੋਲੋ ਲੈ ਲੈਣੀ ਚਾਹੀਦੀ ਹੈ ਪਰ ਇਥੇ ਤਾਂ ਇਹ ਕੁਝ ਨਹੀ ਹੋ ਸਕਿਆ ਕਿਉਕਿ ਬਾਦਲਕਿਆ ਨੇ ਪਹਿਲਾਂ ਬਠਿੰਡੇ ਵਿੱਚ ਵਿਸ਼ਵ ਪੱਧਰੀ ਕਬੱਡੀ ਟੂਰਨਾਮੈਂਟ ਦਾ ਉਦਘਾਟਨ ਦਾ ਦਿਨ ਸਿੱਖ ਨਸ਼ਲਕੁਸ਼ੀ ਵਾਲੇ ਹਫਤੇ ਦਾ ਚੁਣਿਆ ਤੇ ਇਸ ਸਮੇਂ ਅੱਧ ਨੰਗੀਆ ਮੁਟਿਆਰਾਂ ਕੋਲੋ ਨੰਗੇ ਨਾਚ ਕਰਵਾ ਕੇ ਸਿੱਖ ਜਜਬਾਤਾਂ ਨੂੰ ਕੁਚਲਿਆ ਜਿਸ ਤੋ ਸਪੱਸ਼ਟ ਹੈ ਜਾਂ ਤਾਂ ਬਾਦਲਕਿਆ ਨੂੰ ਇਤਿਹਾਸ ਬਾਰੇ ਜਾਣਕਾਰੀ ਨਹੀ ਹੈ ਜਾਂ ਫਿਰ ਜਾਣ ਬੁੱਝ ਕੇ ਗਲਤੀ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਕਿਸੇ ਦੀ ਵੀ ਪ੍ਰਵਾਹ ਨਹੀ ਹੈ।
ਇਸੇ ਤਰਾ ਵਿਰਾਸਤ-ਏ-ਖਾਲਸਾ ਸੰਗਤਾਂ ਨੂੰ ਸੋਪਣ ਸਮੇਂ ਜਿਹੜੀ ਇੱਕ ਹੋਰ ਗਲਤੀ ਕੀਤੀ ਗਈ ਹੈ ਉਹ ਵੀ ਚਰਚਾ ਦਾ ਵਿਸ਼ਾ ਹੈ। ਇਸ ਦਿਨ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੂੰ ਉਹਨਾਂ ਨੂੰ ਪੰਥ ਪ੍ਰਤੀ ਨਿਭਾਈਆ ਸੇਵਾਵਾਂ ਨੂੰ ਮੁੱਖ ਰੱਖ ਕੇ ਸ੍ਰੀ ਅਕਾਲ ਤਖਤ ਤੋਂ ‘‘ਪੰਥ ਰਤਨ ਫਖਰੇ-ਏ-ਕੌਮ'' ਦੇਣ ਦਾ ਐਲਾਨ ਕਰ ਦਿੱਤਾ ਜਿਸ ਦਾ ਸਾਰੀਆ ਵਿਰੋਧੀ ਪਾਰਟੀਆ ਨੇ ਵਿਰੋਧ ਕੀਤਾ ਤੇ ਕਿਹਾ ਕਿ ਪੰਥ ਰਤਨ' ਦੀ ਉਪਾਧੀ ਸਿਰਫ ਉਸ ਵਿਅਕਤੀ ਨੂੰ ਹੀ ਦਿੱਤੀ ਜਾਂ ਸਕਦੀ ਹੈ ਜਿਸ ਨੇ ਪੰਥ ਲਈ ਕੋਈ ਬਹੁਤ ਹੀ ਵੱਡਾ ਮਾਅਰਕਾ ਮਾਰਿਆ ਹੋਇਆ ਹੋਵੇ ਅਤੇ ਇਹ ਪਦਵੀ ਵੀ ਮਰਨ ਉਪਰੰਤ ਇਸ ਕਰਕੇ ਦਿੱਤੀ ਜਾਂਦੀ ਹੈ ਕਿਉਕਿ ਜਿਉਦੇ ਜੀਅ ਇਹ ਪਦਵੀ ਲੈਣ ਵਾਲਾ ਵਿਅਕਤੀ ਕੋਈ ਅਜਿਹੀ ਗਲਤੀ ਨਾ ਕਰ ਬੈਠੇ ਜਿਸ ਨਾਲ ਇਸ ਸਨਮਾਨ ਦੀ ਬੇਅਦਬੀ ਹੋਵੇ। ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਣ ਤੱਕ ਕੇਵਲ ਮਰਨ ਉਪਰੰਤ ਹੀ ਪੰਥ ਰਤਨ ਦੇ ਸਨਮਾਨ ਦਿੱਤਾ ਗਿਆ ਹੈ ਪਰ ਸ੍ਰੀ ਬਾਦਲ ਨੂੰ ਜਿਉਦੇ ਜੀਅ ਇਹ ਉਪਾਧੀ ਦੇਣੀ ਕਿਸੇ ਵੀ ਰੂਪ ਵਿੱਚ ਪੰਥਕ ਨਹੀ ਕਹਿਲਾ ਸਕਦੀ। ਕਾਰ ਸੇਵਾ ਵਾਲੇ ਮਹਾਂਪੁਰਖ ਬਾਬਾ ਹਰਬੰਸ ਸਿੰਘ ਜੀ ਨੂੰ ਇਹ ਉਪਾਧੀ ਦੇਣ ਦਾ ਉਹਨਾਂ ਦੇ ਦੁਸਿਹਰੇ ਤੇ ਕਰੀਬ ਸੱਤ ਮਹੀਨੇ ਪਹਿਲਾਂ ਐਲਾਨ ਕੀਤਾ ਗਿਆ ਸੀ ਪਰ ਉਹਨਾਂ ਨੂੰ ਅੱਜ ਤੱਕ ਇਹ ਸਨਮਾਨ ਦੇਣ ਦਾ ਕੋਈ ਵੀ ਉਪਰਾਲਾ ਨਹੀ ਕੀਤਾ ਗਿਆ ਜਿਹਨਾਂ ਨੇ ਆਪਣੀ ਸਾਰੀ ਉਮਰ ਗ੍ਰਿਸ਼ਤੀ ਜੀਵਨ ਤੋਂ ਦੂਰ ਰਹਿ ਕੇ ਹਜਾਰਾਂ ਹੀ ਸਿੱਖ ਗੁਰਧਾਮਾਂ ਦੀ ਕਾਰ ਸੇਵਾ ਕਰਵਾ ਕੇ ਸਿੱਖ ਪੰਥ ਵਿੱਚ ਵਿਸ਼ੇਸ਼ ਯੋਗਦਾਨ ਪਾਇਆ। ਜੇਕਰ ਬਾਦਲ ਨੂੰ ਬਾਬਾ ਹਰਬੰਸ ਸਿੰਘ ਜੀ ਤੋਂ ਪਹਿਲਾਂ ਹੀ ਇਹ ਉਪਾਧੀ ਦਿੱਤੀ ਗਈ ਤਾਂ ਇਹ ਨਿਆਂਸੰਗਤ ਨਹੀ ਹੋਵੇਗਾ। ਇਸ ਬਾਰੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਤੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਕਦਾਚਿੱਤ ਭੁੱਲਣਾ ਨਹੀ ਚਾਹੀਦਾ।
ਸ੍ਰੀ ਅਕਾਲ ਤਖਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਹੈ ਕਿ ਬਾਦਲ ਨੂੰ ਪੰਥ ਰਤਨ ਦੀ ਉਪਾਧੀ ਨਹੀ ਸਗੋਂ ਗਦਾਰ-ਏ-ਕੌਮ ਦੀ ਉਪਾਧੀ ਦੇਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਬਾਦਲ ਨੂੰ ਫਖਰੇ-ਏ-ਕੌਮ ਪੰਥ ਰਤਨ' ਦੀ ਉਪਾਧੀ ਦੇਣ ਦਾ ਐਲਾਨ ਕਰਨ ਵਾਲਿਆ ਨੇ ਜਨਰਲ ਡਾਇਰ ਨੂੰ ਸਨਮਾਨਿਤ ਕਰਨ ਵਾਲੇ ਸਰਬਰਾਹ ਅਰੂੜ ਸਿੰਘ ਨੂੰ ਵੀ ਮਾਤ ਪਾ ਦਿੱਤਾ ਹੈ। ਉਹਨਾਂ ਕਿਹਾ ਕਿ ਬਾਦਲ ਆਪਣੇ ਕਾਰਜ ਕਾਲ ਵਿੱਚ ਇੱਕ ਵੀ ਅਜਿਹਾ ਕਾਰਜ ਨਹੀ ਗਿਣਾ ਸਕਦਾ ਜਿਹੜਾ ਉਸ ਨੇ ਸਿੱਖ ਪੰਥ ਦੀ ਭਲਾਈ ਲਈ ਕਿਹੜਾ ਕੰਮ ਕੀਤਾ ਹੋਵੇ। ਇਸੇ ਤਰਾ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ੍ਰੀ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਬਾਦਲ ਨੂੰ ਪੰਥ ਰਤਨ ਨਹੀ ਸਗੋਂ ਹਿੰਦੂ ਰਤਨ' ਦਿੱਤਾ ਜਾਣਾ ਚਾਹੀਦਾ ਹੈ ਕਿਉਕਿ ਉਹ ਕਾਂਸ਼ੀ, ਦੁਆਰਕਾ, ਜਾਂ ਫਿਰ ਨਾਗਪੁਰ (ਆਰ.ਐਸ.ਐਸ) ਦਾ ਰਤਨ ਹੈ ਅਤੇ ਉਹਨਾਂ ਨਾਲ ਹੀ ਉਹਨਾਂ ਦੀ ਯਾਰੀ ਹੈ। ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਤੇ ਦਿੱਲੀ ਸ਼ਰੋਮਣੀ ਅਕਾਲੀ ਦਲ ਦੇ ਪਰਧਾਨ ਸ੍ਰੀ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਜੇਕਰ ਬਾਦਲ ਵਰਗੇ ਵਿਅਕਤੀ ਨੂੰ ਸਿੱਖਾਂ ਦੀ ਨਸ਼ਲਕੁਸ਼ੀ ਕਰਨ ਬਦਲੇ ਪੰਥ ਰਤਨ ਦਿੱਤਾ ਜਾਂਦਾ ਹੈ ਤਾਂ ਫਿਰ ਇਸ ਨੂੰ ‘‘ਪੰਥ ਰਤਨ ਨਹੀ ਕੇਵਲ ਬਾਦਲ ਰਤਨ'' ਹੀ ਕਿਹਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਬਾਦਲ 1970 ਵਿੱਚ ਜਦੋ ਪਹਿਲੀ ਵਾਰ ਮੁੱਖ ਮੰਤਰੀ ਬਣਿਆ ਤਾਂ ਉਸ ਨੇ ਨਕਸਲਾਈਟਾਂ ਦੇ ਝੂਠੇ ਮੁਕਾਬਲੇ ਬਣਾ ਕੇ ਨੌਜਵਾਨਾਂ ਦੇ ਕਤਲ ਕੀਤੇ। ਸਾਕਾ ਨੀਲਾ ਤਾਰਾ ਸਮੇਂ ਸਿੱਖ ਫੌਜੀਆ ਨੂੰ ਬਗਾਵਤ ਕਰਨ ਦੀ ਅਪੀਲ ਕਰਕੇ ਫੌਜੀਆ ਨੂੰ ਕੇਵਲ ਮਰਵਾਇਆ ਹੀ ਨਹੀ ਸਗੋਂ ਅੱਜ ਸੈਨਾ ਵਿੱਚ ਵੀ ਸਿੱਖਾਂ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾਣ ਲੱਗ ਪਿਆ ਜਿਸ ਲਈ ਬਾਦਲ ਹੀ ਦੋਸ਼ੀ ਹੈ। ਉਹਨਾਂ ਕਿਹਾ ਕਿ ਪਿਛਲੇ ਅੱਤਵਾਦ ਦੇ ਕਾਲੇ ਦੌਰ ਦੌਰਾਨ ਪਹਿਲਾਂ ਨੌਜਵਾਨਾਂ ਹੱਲਾ ਸ਼ੇਰੀ ਦਿੱਤੀ ਰੱਖੀ ਤੇ ਫਿਰ ਕਿਸੇ ਦੀ ਵੀ ਬਾਤ ਤੱਕ ਨਹੀ ਪੁੱਛੀ ਗਈ। ਉਹਨਾਂ ਕਿਹਾ ਕਿ ਜਿਸ ਮੁੱਖ ਮੰਤਰੀ ਨੇ ਸੱਤਾ ਵਿੱਚ ਆਉਣ ਤੋ ਪਹਿਲਾਂ ਇਹ ਵਾਅਦਾ ਕੀਤਾ ਸੀ ਕਿ ਅੱਤਵਾਦ ਦੌਰਾਨ ਝੂਠੇ ਪੁਲੀਸ ਮੁਕਾਬਲੇ ਬਣਾਉਣ ਵਾਲੇ ਪੁਲੀਸ ਅਧਿਕਾਰੀਆ ਨੂੰ ਸਜਾਵਾਂ ਦਿੱਤੀਆ ਜਾਣਗੀਆ ਪਰ ਬਾਦਲ ਨੇ ਸੱਤਾ ਵਿੱਚ ਆਉਣ ਉਪਰੰਤ ਅਜਿਹੇ ਪੁਲੀਸ ਅਧਿਕਾਰੀਆ ਨੂੰ ਸਜਾਵਾਂ ਦੇਣ ਦੀ ਬਜਾਏ ਕੇਵਲ ਤਰੱਕੀਆ ਹੀ ਨਹੀ ਦਿੱਤੀਆ ਸਗੋਂ ਦਾਗੀ ਪੁਲੀਸ ਅਫਸਰਾਂ ਨੂੰ ਸੇਵਾ ਮੁਕਤੀ ਤੋਂ ਬਾਅਦ ਅਕਾਲੀ ਦਲ ਵਿੱਚ ਸ਼ਾਮਲ ਕਰ ਲਿਆ ਤੇ ਉਹਨਾਂ ਨੂੰ ਵਿਧਾਨ ਸਭਾ ਚੋਣਾਂ ਵਿੱਚ ਟਿਕਟਾਂ ਦੇਣ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ । ਉਹਨਾਂ ਕਿਹਾ ਕਿ ਉਸ ਸਿੱਖ ਕੌਮ ਦੀਆ ਦੀਆ ਰੁਜਗਾਰ ਮੰਗਦੀਆ ਧੀਆ ਭੈਣਾਂ ਦੀਆ ਗੁੱਤਾਂ ਬਾਦਲ ਦੇ ਰਾਜ ਵਿੱਚ ਪੁਲੀਸ ਪੁੱਟ ਰਹੀ ਹੈ ਜਿਹੜੀ ਕੌਂਮ ਕਦੇ ਦੂਸਰੀਆ ਕੌਮਾਂ ਦੀਆ ਧੀਆ ਭੈਣਾਂ ਦੀ ਰਾਖੀ ਕਰਿਆ ਕਰਦੀ ਸੀ ਪਰ ਬਾਦਲ ਸਾਹਿਬ ਇਹ ਸਭ ਕੁਝ ਅੱਖੀ ਵੇਖ ਕੇ ਆਪਣੇ ਆਪ ਨੂੰ ਜੇਤੂ ਜਰਨੈਲ ਸਮਝ ਕੇ ਮੁਸਕਰਾ ਰਹੇ ਹਨ। ਉਹਨਾਂ ਕਿਹਾ ਕਿ ਜਥੇਦਾਰਾਂ ਨੂੰ ਵੀ ਚਾਹੀਦਾ ਹੈ ਕਿ ਅਜਿਹੇ ਵਿਅਕਤੀ ਨੂੰ ਪੰਥ ਰਤਨ ਦੇਣ ਤੋਂ ਪਹਿਲਾਂ ਇੱਕ ਵਾਰੀ ਫਿਰ ਵਿਚਾਰ ਕਰਨ ਨਹੀ ਤਾਂ ਅਜਿਹਾ ਅਨਰਥ ਹੋ ਜਾਵੇਗਾ ਜਿਸ ਦਾ ਸਿਲਾ ਭਵਿੱਖ ਵਿੱਚ ਸਿੱਖ ਕੌਮ ਨੂੰ ਭੁਗਤਣਾ ਪਵੇਗਾ।
ਕਹਿੰਦੇ ਨੇ ਇੱਕ ਵਾਰੀ ਇੱਕ ਜੱਟ ਹੱਥ ਵਿੱਚ ਬੰਦੂਕ ਫੜੀ ਬੱਸ ਵਿੱਚ ਬੈਠਾ ਸੀ ਅਤੇ ਉਸ ਦੇ ਨਾਲ ਇੱਕ ਬਾਣੀਆ ਖਾਲੀ ਸੀਟ ਵੇਖ ਕੇ ਬੈਠ ਗਿਆ। ਕੁਝ ਸਮੇਂ ਬਾਅਦ ਬੱਸ ਵਿੱਚ ਆਉਦੀ ਠੰਡੀ ਹਵਾ ਕਾਰਨ ਜੱਟ ਨੂੰ ਨੀਂਦ ਆ ਗਈ ਤੇ ਬੰਦੂਕ ਜੱਟ ਦੇ ਮੋਢੇ ਤੋਂ ਖਿਸਕਦੀ ਖਿਸਕਦੀ ਬਾਣੀਏ ਦੇ ਮੋਢੇ ਤੇ ਜਾ ਡਿੱਗੀ। ਬਾਣੀਏ ਬੰਦੂਕ ਵੇਖ ਕੇ ਘਬਰਾ ਗਿਆ ਤੇ ਉਸ ਨੇ ਜੱਟ ਨੂੰ ਜਗਾਇਆ ਤੇ ਬੇਨਤੀ ਕੀਤੀ ਕਿ ਸਰਦਾਰ ਜੀ ਇਸ ਨੂੰ ਸੰਭਾਲੋ। ਜੱਟ ਨੇ ਮੁੜ ਬੰਦੂਕ ਆਪਣੇ ਮੋਢੇ ਨਾਲ ਲਾ ਲਈ ਤੇ ਚੰਦ ਮਿੰਟਾਂ ਬਾਅਦ ਹੀ ਮੁੜ ਗੂੜੀ ਨੀਦ ਸੌਂ ਗਿਆ ਤਾਂ ਬੰਦੂਕ ਮੁੜ ਉਸ ਬਾਈਏ ਤੇ ਜਾ ਡਿੱਗੀ ਜਿਸ ਨੇ ਪਹਿਲਾਂ ਕਦੇ ਬੰਦੂਕ ਹੱਥ ਲਗਾ ਕੇ ਵੀ ਨਹੀ ਵੇਖਿਆ ਸੀ। ਬਾਣੀਏ ਨੇ ਜੱਟ ਨੂੰ ਮੁੜ ਜਗਾਇਆ ਤੇ ਬੰਦੂਕ ਸੰਭਾਲਣ ਲਈ ਕਿਹਾ। ਇਸ ਵਾਰੀ ਜੱਟ ਨੇ ਬਾਈਏ ਨੂੰ ਕਿਹਾ ਕਿ ਲਾਲਾ ਜੀ ਕਿਉ ਘਬਰਾਉਦੇ ਹੋ, ਇਹ ਤਾਂ ਖਾਲੀ ਹੈ। ਅੱਗੋਂ ਬਾਣੀਏ ਨੇ ਜਵਾਬ ਦਿੱਤਾ ਕਿ ਸਰਦਾਰ ਜੀਤੁਸੀ ਆਪਣੀ ਬੰਦੂਕ ਧਿਆਨ ਨਾਲ ਸੰਭਾਲੋ , ਖਾਲੀ ਹੈ ਤਾਂ ਫਿਰ ਕੀ ਹੋਇਆ, ਜਦੋਂ ਕਿਸਮਤ ਮਾੜੀ ਹੋਵੇ ਤਾਂ ਖਾਲੀ ਵੀ ਚੱਲ ਜਾਂਦੀ ਹੈ। ਇੰਨਾ ਕਹਿ ਕੇ ਬਾਣੀਆ ਅਗਲੇ ਸਟਾਪ ਤੇ ਬੱਸ ਵਿੱਚੋਂ ਥੱਲੇ ਉ¤ਤਰ ਗਿਆ।
ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼੍ਰੀ ਅਵਾਤਾਰ ਸਿੰਘ ਮੱਕੜ ਵੱਲੋ ਇਹ ਦਲੀਲ ਦਿੱਤੀ ਜਾ ਰਹੀ ਹੈ ਕਿ ਸ੍ਰੀ ਬਾਦਲ ਚਾਰ ਵਾਰੀ ਮੁੱਖ ਮੰਤਰੀ ਰਹੇ ਹਨ ਅਤੇ ਉਹਨਾਂ ਨੇ ਸਿੱਖ ਸ਼ਹੀਦਾਂ ਦੀਆ ਯਾਦਗਾਰਾਂ ਬਣਾਈਆ ਹਨ। ਇਸ ਵਿੱਚ ਕੋਈ ਸ਼ੱਕ ਨਹੀ ਕਿ ਉਹਨਾਂ ਦੀਆ ਦਲੀਲਾਂ ਠੀਕ ਹਨ ਪਰ ਕੀ ਉਹ ਦੱਸਣ ਦੀ ਕਿਰਪਾਲਤਾ ਕਰਨਗੇ ਕਿ ਜਿਹਨਾਂ ਸ਼ਹੀਦਾਂ ਦੀਆ .ਯਾਦਗਾਰਾਂ ਬਣਾਈਆ ਗਈਆ ਹਨ ਉਹਨਾਂ ਵਿੱਚੋਂ ਅੱਜ ਤੱਕ ਕਿਸੇ ਇੱਕ ਨੂੰ ਵੀ ਪੰਥ ਰਤਨ ਅਵਾਰਡ ਦਿੱਤਾ ਗਿਆ ਹੈ ਜੇਕਰ ਨਹੀ ਦਿੱਤਾ ਗਿਆ ਤਾਂ ਫਿਰ ਸ੍ਰੀ ਬਾਦਲ ਇਸ ਅਵਾਰਡ ਦੇ ਹੱਕਦਾਰ ਕਿਵੇਂ ਤੇ ਕਿਉ ਬਣ ਗਏ ਹਨ? ਜਥੇਦਾਰ ਤੇ ਸ੍ਰੀ ਮੱਕੜ ਨੂੰ ਇਹ ਯਾਦ ਜਰੂਰ ਚਾਹੀਦਾ ਹੈ ਕਿ ਕਰੀਬ 92 ਸਾਲ ਬੀਤ ਜਾਣ ਦੇ ਬਾਵਜੂਦ ਵੀ 1919 ਵਿੱਚ ਜਨਰਲ ਡਾਇਰ ਨੂੰ ਸਿਰੋਪਾ ਦੇਣ ਵਾਲੇ ਤੱਤਕਾਲੀ ਸਰਬਰਾਹ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਅਰੂੜ ਸਿੰਘ ਦੀ ਮੜੀ ਤੇ ਅੱਜ ਵੀ ਲੋਕ ਛਿੱਤਰ ਮਾਰੀ ਜਾਂਦੇ ਹਨ ਅਤੇ ਉਹਨਾਂ ਦੇ ਪਰਿਵਾਰ ਵਾਲੇ ਹੁਣ ਤੱਕ ਕਈ ਵਾਰੀ ਆਪਣੇ ਵੱਡ ਵਡੇਰੇ ਵੱਲੋਂ ਕੀਤੀ ਗਈ ਗਲਤੀ ਦੀ ਮੁਆਫੀ ਮੰਗ ਚੁੱਕੇ ਹਨ ਜਿਹਨਾਂ ਵਿੱਚ ਸ਼ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪਰਧਾਨ ਸ੍ਰੀ ਸਿਮਰਨਜੀਤ ਸਿੰਘ ਮਾਨ ਉਹਨਾਂ ਦੇ ਦੋਹਤਰੇ ਹਨ ਵੀ ਸ਼ਾਮਲ ਹਨ ਪਰ ਸਿੱਖ ਪੰਥ ਉਸ ਨੂੰ ਅੱਜ ਵੀ ਮੁਆਫ ਕਰਨ ਲਈ ਤਿਆਰ ਨਹੀ ਹੈ।
ਸੋ ਇੰਜ ਲੱਗਦਾ ਹੈ ਕਿ ਬਾਦਲ ਸਾਹਿਬ ਦੀ ਸ਼ਾਇਦ ਕਿਸਮਤ ਹੀ ਇਸ ਵੇਲੇ ਉਹਨਾਂ ਦਾ ਸਾਥ ਨਹੀ ਦੇ ਰਹੀ ਅਤੇ ਉਹਨਾਂ ਵੱਲ ਉਹਨਾਂ ਦੇ ਸਿਆਸੀ ਵਿਰੋਧੀਆ ਦੇ ਫੋਕੇ ਫਾਇਰ ਵੀ ਟਿਕਾਣੇ ਤੇ ਲੱਗੀ ਜਾ ਰਹੇ ਹਨ ਅਤੇ ਉਹ ਬੇਲੋੜਾ ਵਿਵਾਦ ਦਾ ਕਾਰਨ ਬਣੀ ਜਾ ਰਹੇ ਹਨ। ਉਹਨਾਂ ਕੋਲੋ ਗਲਤੀਆ ਹੋ ਰਹੀਆ ਹਨ ਜਾਂ ਫਿਰ ਜਾਣ ਬੁੱਝ ਕੇ ਕਰਵਾਈਆ ਜਾ ਰਹੀਆ ਹਨ ਇਸ ਬਾਰੇ ਤਾਂ ਸ੍ਰੀ ਬਾਦਲ ਹੀ ਬੇਹਤਰ ਜਾਣਦੇ ਹੋਣਗੇ ਪਰ ਕਿਸੇ ਨਾ ਕਿਸੇ ਜਗਾ ਗੜਬੜ੍ਹ ਜਰੂਰ ਹੈ। ਉਹਨਾਂ ਕੋਲੋ ਗਲਤੀਆ ਕਰਾਉਣ ਵਾਲੇ ਭਵਿੱਖ ਵਿੱਚ ਉਹਨਾਂ ਦੇ ਨਾਲ ਚੱਲਣਗੇ ਜਾਂ ਸਾਥ ਛੱਡ ਕੇ ਕਿਸੇ ਹੋਰ ਦਾ ਪੱਲੂ ਫੜ ਲੈਣਗੇ ਇਹ ਭਵਿੱਖ ਦੀ ਬੁੱਕਲ ਵਿੱਚ ਛੁਪਿਆ ਹੋਇਆ ਹੈ ਪਰ ਬਾਦਲ ਸਾਹਿਬ ਨੂੰ ਦਿੱਤਾ ਗਿਆ ਪੰਥ ਰਤਨ ਸਹੀ ਲਫਜਾਂ ਵਿੱਚ ਪੰਥ ਰਤਨ ਹੋਵੇਗਾ ਜਾਂ ਫਿਰ ਬਾਦਲ ਰਤਨ ਬਣ ਕੇ ਰਹਿ ਜਾਵੇਗਾ ਇਸ ਦਾ ਫੈਸਲਾ ਇਤਿਹਾਸਕਾਰ ਜਲਦੀ ਹੀ ਕਰ ਦੇਣਗੇ ਕਿਉਕਿ ਇਤਿਹਾਸ ਨੇ ਕਦੇ ਵੀ ਕਿਸੇ ਨੂੰ ਮੁਆਫ ਨਹੀ ਕੀਤਾ।

ਜਸਬੀਰ ਸਿੰਘ ਪੱਟੀ 

 

Mail By

Parmjit Singh Sekhon (Dakha)

President

Dal Khalsa Alliance

 

No comments:

Post a Comment