Saturday, September 19, 2015

ਗੁਰੂ ਗ੍ਰੰਥ ਸਾਹਿਬ ਵਿਸਵ ਸਿੱਖ ਯੁਨੀਵਰਸਿਟੀ


ਗੁਰੂ ਗ੍ਰੰਥ ਸਾਹਿਬ ਵਿਸਵ ਸਿੱਖ ਯੁਨੀਵਰਸਿਟੀ
ਗੁਰੂ ਗ੍ਰੰਥ ਸਾਹਿਬ ਵਿਸਵ ਸਿੱਖ ਯੁਨੀਵਰਸਿਟੀ ਫਤਿਹਗੜ੍ਹ ਸਾਹਿਬ ਤੋਂ ਪੀ.ਐਚ.ਡੀ. 'ਇੰਨ ਸਿੱਖ ਸਟੱਡੀ' ਦਾ ਲਿਖਤੀ ਇੰਮਤਿਹਾਨ ਜੋ ਪਹਿਲਾਂ ੨੧ ਜੁਲਾਈ ਨੂੰ ਸੀ ਫਿਰ ਐਨ ਮੌਕੇ ਤੇ ਆ ਕੇ ੧ ਅਗਸਤ ਨੂੰ ਲਿਆ । ਜਿਸ ਵਿੱਚ ਦੋ ਪੇਪਰ ਸਨ । ਇੱਕ ਜਨਰਲ ਸਟੱਡੀ ਦਾ ਇੱਕ ਵਿਸ਼ੇ ਦਾ । ਉਹ ਦੋਵੇਂ ਪੇਪਰ ਮੈਂ ਜੇਹਲ਼ ਤੋਂ ਬਾਹਰ ਆ ਕੇਂ ਪਾਸ ਕਰ ਲਏ । ਪਹਿਲਾਂ ਇੰਟਰਵਿਊ ਲਈ ਤਰੀਕ ੧੨ ਅਗਸਤ ਮਿਥੀ ਗਈ ਫਿਰ ਐਨ ਮੌਕੇ ਤੇ ਬਦਲ ਕੇ, ੧੮-੦੮-੨੦੧੫ ਸੰਜੋਗਵੱਸ ਮੇਰੇ ਜਨਮਦਿਨ ਤੇ ਹੀ ਮੇਰੀ ਇੰਟਰਵਿਊ ਸੀ । ਇੰਟਰਵਿਊ ਦਾ ਸਮਾਂ ਦੁਪਿਹਿਰ ਦੇ ਇੱਕ ਵਜੇ ਸੀ, ਪਰ ਪ੍ਰਬੰਧਕਾਂ ਨੇ ੨.੪੦ ਮਿੰਟ ਤੇ ਇੰਟਰਵਿਊ ਸ਼ੁਰੂ ਕੀਤੀ । ਮਹੌਲ ਇਸ ਤਰਾਂ ਦਾ ਸੀ । ਇੰਟਰਵਿਊ ਕਮਰਾ ਇੱਕ ੧੨ ਫੁੱਟ ਬਾਈ ੧੨ ਫੁੱਟ ਦਾ ਕਮਰਾ ਸੀ । ਮੇਨ ਟੇਬਲ ਤੇ ਦੋ ਦਾਹੜੀ ਬੰਨੀ ਸਰਦਾਰ ਗੱਪਾਂ ਮਾਰ ਰਹੇ ਸਨ । ਸੋਫੇ ਤੇ ਇੱਕ ਸਰਦਾਰ ਤੇ ਇੱਕ ਬੀਬੀ ਬੈਠੀ ਸੀ । ਸੋਫੇ ਦੇ ਨਾਲ਼ ਹੀ ਇੰਟਰਵਿਊ ਦੇਣ ਵਾਲ਼ੇ ਵਾਸਤੇ ਕੁਰਸੀ ਸੀ । ਮੈਂ ਸੋਹਣੀ ਪੈਂਟ ਕਮੀਜ ਤੇ ਦਸਤਾਰ ਸਜਾਈ ਸੀ । ਇੰਟਰਵਿਊ ਕਮਰੇ ਵਿੱਚ ਵੜਦਿਆਂ ਸਾਰ ਦਾਸ ਨੇ ਗੱਜ ਕੇ ਫਹਿਤ ਗਜਾਈ । ਉਹ ਚਾਰੋ ਜਾਣੇ ਡੌਰ-ਭੌਰ ਜਿਹੇ ਦੇਖਣ ਲੱਗੇ ਕਿਸੇ ਨੇ ਮੇਰੀ ਫਤਿਹ ਦਾ ਜੁਆਬ ਨਹੀਂ ਦਿੱਤਾ । ਉਹਨਾਂ ਮੈਂਨੂੰ ਬੈਠਾਇਆ ਤੇ ਪੁੱਛਿਆ ਕਿ ਕੀ ਕਰਦੇ ਹੋ ? ਮੈਂ ਜੁਆਬ ਦਿੱਤਾ ਕਿ ੧੯੮੪ ਸਿੱਖ ਜੈਨੋਸਾਈਡ ਫਾਟੀਟ ਫਾਰ ਜਸਟਿਸ ਮੁਕੱਦਮੇਂ ਲੜਦਾਂ ਹਾਂ । ਗੁੜਗਾਵਾਂ ਨੌਕਰੀ ਸਬੰਧੀ ਵੀ ਦੱਸਿਆ । ਉਹਨਾਂ ਸੁਆਲ ਕੀਤਾ ਧਰਮ ਕੀ ਹੈ ? ਮੇਰਾ ਜੁਆਬ ਸੀ ਸਚਿਆਰ ਬਣਕੇ ਰੱਬ ਨਾਲ਼ ਜੁੜਕੇ ਮਨੁੱਖਤਾ ਦੀ ਨਿਸ਼ਕਾਮ ਸੇਵਾ ਕਰਨੀ  । ਉਹਨਾਂ ਕਿਹਾ ਕਿ ਇਹ ਕਿਹੜੀ ਕਿਤਾਬ ਵਿੱਚ ਹੈ । ਮੇਰਾ ਜੁਆਬ ਸੀ ਗੁਰੂ ਗ੍ਰੰਥ ਸਾਹਿਬ ਵਿੱਚ 'ਸਰਬ ਧਰਮ ਮੈਂ ਸ੍ਰੇਸਟ ਧਰਮ, ਹਰ ਕੋ ਨਾਮ ਜਪੁ, ਨਿਰਮਲ ਕਰਮ' । ਫਿਰ ਸੁਆਲ ਕੀਤਾ ਸਿਖ ਧਰਮ ਵਿੱਚ ਗੁਰੂ ਦਾ ਕੀ ਦਰਜਾ ਹੈ ? ਮੇਰਾ ਜੁਆਬ ਸੀ ਪ੍ਰਭੂ ਨਾਲ਼ ਮੇਲ ਕਰਵਾਉਣ ਵਾਲ਼ਾ ਅਤੇ ਸੋਹਣੀ ਜਿੰਦਗੀ ਜੀਣ ਦਾ ਰਾਹ ਦਸੇਰਾ । ਸਿੱਖ ਧਰਮ ਵਿੱਚ ਮੁਕਤੀ ਕਿਸ ਨੂੰ ਕਹਿੰਦੇ ਹਨ ? ਮੇਰਾ ਜੁਆਬ ਸੀ ਹਉਮੈ ਰਹਿਤ ਰੱਬ ਦਾ ਭਗਤ ਮੁਕਤ ਹੁੰਦਾ ਹੈ । ਉਹਨੇ ਆਪ ਮੁਕਤ ਕਰ ਕੇ ਦੁਨੀਆਂ ਨੂੰ ਵੀ ਮੁਕਤ ਕਰਨਾ ਹੁੰਦਾ ਹੈ । ਮੇਰੇ ਇਹਨਾਂ ਸੁਆਲਾਂ ਤੇ ਉਹ ਇਉਂ ਸਿਰ ਮਾਰੀ ਗਏ ਜਿਵੇਂ ਉਹ ਕਹਿ ਰਹੇ ਹੋਣ 'ਗਲਤ!' ਗੁਰਬਾਣੀ ਵਿੱਚ ਹੈ ਜੋ ਪ੍ਰਾਣੀ ਹਉਮੈ ਤਜੈ ਕਰਤਾ ਰਾਮ ਪਛਾਣ, ਕਹੁ ਨਾਨਕ ਉਹ ਮੁਕਤ ਨਰ ਇਹ ਮਨ ਸਾਚੀ ਮਾਨ । ਸੁਆਲਾਂ ਦੇ ਜੁਆਬ ਜਿਹੜੇ ਉਹਨਾਂ ਕੋਲ਼ ਸਨ ਸ਼ਾਇਦ ਉਹ ਮੇਰੇ ਜੁਆਬਾਂ ਨਾਲ਼ ਮੇਲ਼ ਨਹੀਂ ਖਾਂਦੇ ਸਨ ਇਸ ਲਈ ਉਹਨਾਂ ਨੂੰ ਪਤਾ ਲੱਗ ਜਾਂਦਾਂ ਕਿ ਮੇਰਾ ਉੱਤਰ ਉਹਨਾਂ ਨੂੰ ਪਸੰਦ ਨਹੀਂ । ਫਿਰ ਉਹਨਾਂ ਸੁਆਲ ਪੁੱਛਿਆ ਤੁਸੀਂ ਐਮ.ਏ. ਪੰਜਾਬੀ ਵਿੱਚ ਕੀਤੀ ਹੈ ਫਿਰ ਪੀ.ਐਚ.ਡੀ.ਧਾਰਮਿਕ ਵਿੱਚ ਕਿਉਂ ? ਮੇਰਾ ਜੁਆਂਬ ਮੈਂਨੂੰ ਧਾਰਮਿਕ ਪੜ੍ਹਨ ਵਿੱਚ ਸੁਆਂਦ ਆਉਂਦਾ ਹੈ । ਉਹਨਾਂ ਸੁਆਲ ਕੀਤਾ ਤੁਸੀਂ ਕਿਹੜੀਆਂ ਪੁਸਤਕਾਂ ਪੜ੍ਹਦੇ ਹੋ ? ਮੈਂ ਕਿਹਾ ਕੇਵਲ ਗੁਰੂ ਗ੍ਰੰਥ ਸਾਹਿਬ ਬੱਸ ਪਾਠ ਕਰਦੇ ਹਾਂ । ਮੇਰੇ ਤੇ ਉਹਨਾਂ ਨੇ ਅੱਧਾ ਘੰਟਾਂ ਲਗਾਇਆ ਪਰ ਬਾਕੀਆਂ ਨੂੰ ਇੱਕ ਇੱਕ ਦੋ-ਦੋ ਸੁਆਲ ਪੁੱਛ ਕੇ ਫਾਰਗ ਕਰ ਦਿੱਤਾ ।
ਗੁਰੂ ਗ੍ਰੰਥ ਸਾਹਿਬ ਵਿਸਵ ਸਿੱਖ ਯੁਨੀਵਰਸਿਟੀ ਹੈ । ਇਹ ਵਧੀਆ ਬਣੀ ਹੋਈ ਹੈ । ਛੇ ਮੰਜਲੀ ਉੱਚੀ ਹੈ । ਸਿੱਖ ਪੰਥ ਦਾ ਬਹੁਤ ਪੈਸਾ ਲੱਗਿਆ ਹੈ । ਮੈਂਨੂੰ ਇਹਨਾਂ ਪੀ.ਐਚ.ਡੀ. ਵਾਸਤੇ ਸਿਲੈਕਟ ਨਹੀਂ ਕੀਤਾ । ਮੈਂਨੂੰ ਰੋਸ ਵੀ ਕੋਈ ਨਹੀਂ ਹੈ । ਪਰ ਮੈਂਨੂੰ ਇੱਕ ਤੌਖਲਾ ਹੈ ਕਿ ਸਿੱਖ ਪੰਥ ਦੇ ਪੈਸੇ ਨਾਲ਼ ਕਿਤੇ ਇਸ ਤਰਾਂ ਦੇ ਵਿਦਵਾਨ ਨਾ ਤਿਆਰ ਕਰ ਲੈਣ ਜਿਹੜੇ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਕਰ ਦੇਣ । ਇਹ ਵੀ ਸਾਬਤ ਹੋ ਚੁੱਕਿਆ ਹੈ ਕਿ ਸਾਡੀਆਂ ਸਾਰੀਆਂ ਸਿੱਖ ਸੰਸਥਾਵਾਂ ਵਿੱਚ ਆਰ.ਐਸ.ਐਸ. ਦਾ ਕਬਜਾ ਹੈ । ਮੈਂ ਤਾਂ ਪੰਥ ਦੀ ਕਚਿਹਿਰੀ ਵਿੱਚ ਉਦਾਹਰਣ ਸਹਿਤ ਆਪਣੀ ਗੱਲ ਰੱਖ ਦਿੱਤੀ, ਅੱਗੇ ਖਾਲਸੇ ਦੀ ਮਰਜੀ ਹੈ । ਚੰਡੀਗੜ੍ਹ ਵਿੱਚ ਇੱਕ ਵਧੀਆ ਆਰਕੀਟੈਕ ਕਾਲਿਜ਼ ਹੈ ਜਿਸ ਵਿੱਚ ਤਕਰੀਬਨ ਪੰਜਾਬ ਦਾ ਹੀ ਪੈਸਾ ਲੱਗਿਆ ਸੀ ਪਰ ਉਥੇ ਪੰਜਾਬ ਦੇ ਵਿਦਿਆਰਥਆਂ ਨੂੰ ਦਾਖਲਾ ਨਹੀਂ ਮਿਲ਼ਦਾ । ਏਹੋ ਸਾਡੀ ਬਦਕਿਸਮਤੀ ਹੈ ।
ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ
੯੮੭੨੦੯੯੧੦੦

No comments:

Post a Comment