Sunday, July 19, 2015

ਫੈਡਰੇਸ਼ਨ ਆਗੂਆਂ ਦੇ ਘਰਾਂ ਤੇ ਪੁਲਿਸ ਛਾਪੇ ਨਿਰੰਤਰ ਜਾਰੀ:

ਫੈਡਰੇਸ਼ਨ ਆਗੂਆਂ ਦੇ ਘਰਾਂ ਤੇ ਪੁਲਿਸ ਛਾਪੇ ਨਿਰੰਤਰ ਜਾਰੀ:


ਫੈਡਰੇਸ਼ਨ ਆਗੂ ਸ ਗੁਰਮੁੱਖ ਸਿੰਘ ਸੰਧੂ ਨੂੰ ਹਿਰਾਸਤ ਵਿੱਚ ਲਿਆ. ਅੱਜ ਸਵੇਰੇ ਆਲ ੲਿੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪਰਧਾਨ ਸ ਕਰਨੈਲ ਸਿੰਘ ਪੀਰ ਮੁਹੰਮਦ, ਸੀਨੀਅਰ ਮੀਤ ਪਰਧਾਨ ਸ ਕਾਰਜ ਸਿੰਘ ਤੇ ਮੀਤ ਪਰਧਾਨ ਸ ਗੁਰਮੁੱਖ ਸਿੰਘ ਸੰਧੂ ਸਮੇਤ ਅਨੇਕਾਂ ਆਗੂਆਂ ਦੇ ਘਰਾਂ ਤੇ ਜਿਲਾ ਫਿਰੋਜਪੁਰ ਦੀ ਪੁਲਿਸ ਵੱਲੋ ਛਾਪੇ ਮਾਰੇ ਗਏ.ੲਿਹਨਾਂ ਛਾਪਿਆਂ ਦੌਰਾਨ ਫੈਡਰੇਸ਼ਨ ਦੇ ਪਰਧਾਨ ਸ ਕਰਨੈਲ ਸਿੰਘ ਪੀਰ ਮੁਹੰਮਦ, ਸੀਨੀਅਰ ਮੀਤ ਪਰਧਾਨ ਸ ਕਾਰਜ ਸਿੰਘ ਘਰ ਵਿੱਚ ਨਾ ਹੋਣ ਕਰਕੇ ਪੁਲਿਸ ੲਿਹਨਾਂ ਨੂੰ ਗਿਰਫਤਾਰ ਨਾ ਕਰ ਸਕੀ ਜਦਕਿ ਫੈਡਰੇਸ਼ਨ ਆਗੂ ਸ.ਗੁਰਮੁੱਖ ਸਿੰਘ ਸੰਧੂ ਨੂੰ ਜੀਰਾ ਪੁਲਿਸ ਗਿਰਫਤਾਰ ਕਰਕੇ ਲੈ ਗਈ. ਪਰੈਸ ਨੂੰ ਜਾਣਕਾਰੀ ਦਿੰਦਿਆਂ ਫੈਡਰੇਸ਼ਨ ਆਗੂਆਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪੁਲਿਸ ਦਾ ਕਹਿਣਾ ਸੀ ਕਿ ਬਾਪੂ ਸੂਰਤ ਸਿੰਘ ਵੱਲੋ ਰੱਖੀ ਭੁੱਖ ਹੜਤਾਲ ਦੇ ਕਰਕੇ ੲਿਹ ਗਿਰਫਤਾਰੀਆਂ ਕੀਤੀਆਂ ਜਾ ਰਹੀਆਂ ਹਨ. ਪਿਂਡ ਵਾਸੀਆਂ ਨੇ ੲਿਸ ਕਾਰਵਾਈ ਦੀ ਨਿੰਦਾ ਕੀਤੀ

1 comment:

  1. पाकिस्तान को केंद्रीय मंत्री अरुण जेटली की चेतावनी
    Readmore todaynews18.com https://goo.gl/KHWObL

    ReplyDelete