Tuesday, September 20, 2011

ਅਤਿੰਦਰਾ ਸੱਚ ਕੌੜਾ ਹੁੰਦਾ ਹੁਣ ਮਿਠਾ ਬੋਲਿਆ ਕਰ

ਸ਼੍ਰੋਮਣੀ ਕਮੇਟੀ ਚੋਣਾਂ ਦੇ ਨਤਜ਼ੀਆਂ ਤੇ ਮੇਰਾ ਪ੍ਰਤਿਕਰਮ
ਅਤਿੰਦਰਪਾਲ ਸਿੰਘ ਖ਼ਾਲਸਤਾਨੀ

ਸਿਆਸੀ ਮਾਨਸਿਕਤਾ ਨੇ
ਸਿੱਖੀ ਹੱਥੋਂ “ਪੰਥ ਨੂੰ ਹਰਵਾ ਦਿਤਾ
ਨਿੱਜੀ ਕੰਮ ਕਰਾਉਣ ਦੀਆਂ ਗਰਜ਼ਾਂ ਨੇ
ਸਿੱਖ ਹੱਥੋਂ “ਗੁਰਮਤਿ ਦਾ ਭੋਗ ਪਵਾ ਦਿੱਤਾ
ਕੋਈ ਮੰਨੇ ਚਾਹੇ ਨਾ ਮੰਨੇ
ਲੀਡਰਾਂ ਦੇ ‘ਮੁਜ਼ਾਰਿਆਂ ਨੇ
ਧਰਮ ਦਾ ਸੋਹਿਲਾ ਗਾ ਦਿੱਤਾ
ਸਿੱਖਾਂ ਦੇ ਘਰ ਜੰਮੇ ‘ਲੋਕਾਂ ਨੇ
ਗੁਰੂ ਨਾਨਕ ਨਾਲ ਦੁਸ਼ਮਣੀ ਦਾ ‘ਸੰਖ ਵਜਾ ਦਿੱਤਾ
ਸਾਧਾਂ ਦੀਆਂ ਟੋਲੀਆਂ ਨੇ
“ਗੁਰੂ ਗ੍ਰੰਥ ਦੀ “ਸੰਗਤ ਦਾ ਭੋਗ ਪੁਆ ਦਿੱਤਾ
ਗੁਰੂ ਡੰਮ੍ਹ ਦੇ ‘ਸੀਰੀਆਂ ਨੇ ਵੇਖੋ
ਖ਼ਾਲਸੇ ਦੀ ਇੱਟ ਨਾਲ ਵੱਟਾ ਖੜਕਾ ਦਿੱਤਾ
“ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ ਦਾ
ਗੁਰੂ ਨਾਨਕਾ ਵੇਖ ਤੇਰੇ ਸਿੱਖ ਨੇ ਸੀਵਾ ਬਾਲ ਦਿਤਾ
“ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹਿ ਕਹਿ
ਜਿਨ੍ਹਾਂ ਨੂੰ ਤੂੰ ਮੁਜ਼ਾਰਿਆਂ ਤੋਂ ਸਰਦਾਰੀਆਂ ਦਿੱਤੀਆਂ ਸੀ
ਕਲਗੀਆਂ ਵਾਲਿਆਂ ਵੇਖ ਤੇਰੇ ਬੋਲਾਂ ਨੂੰ ਅੱਜ ਤੇਰੇ ਸਰਦਾਰਾਂ ਨੇ
ਕੁਰਹਿਤੀਏ ਬਣ ਕੇ ਸਰੇ ਰਾਹ ਮਖੌਲ ਉਡਾ ਦਿੱਤਾ 
“ਅਜਾਤਿ ਹੈ ਅਜਾਦਿ ਹੈ ਵਾਲੇ ਪੰਥ ਖ਼ਾਲਸਾ ਦੀ ਹਸਤੀ ਲਈ
ਜੱਟਵੈੜਵਾਦ ਦੀ ਨਿਹਾਇਤ ਲਾਲਚੀ ਸਿੱਖੀ ਸੇਵਕੀ ਨੇ
“ਮਨਮਤਿ ਤੇ “ਬਿਪਰਨ ਕੀ ਰੀਤ ਖ਼ਾਤਰ
ਤੇਰੇ ਝੂਲਤੇ ਨਿਸ਼ਾਨ ਰਹੈ ਪੰਥ ਮਹਾਰਾਜ ਦੇ ਗੁਰਦੁਆਰੇ ਵਿੱਚ ਹੀ
‘ਦਾਰੂ ਹੱਥ ਵਿੱਚ ਫੜ ਆਪਣੇ ‘ਰੀ ਬੌਕ ਦੇ ਬੂਟ ਥੱਲੇ
ਪਤਿਤਾ “ਤਨਖ਼ਾਹੀਆਂ ਤੇ “ਸਿਰ ਗੁੰਮਾਂ ਦੀ ਭੀੜ ਨਾਲ
ਤੇਰੇ ਸਰਬੰਸ ਵਾਰਨ ਦੀ ਸ਼ਹਾਦਤ ਨੂੰ
ਮਧੋਲ਼ ਕੇ ਅੱਜ ਫੇਰ ਇਨ੍ਹਾਂ ਅਹਿਸਾਨ ਫਰਮੌਸ਼ਾਂ ਨੇ
ਧੀਆਂ ਭੈਣਾਂ ਨੂੰ ਨਚਾਰ ਬਣਾ ਕੇ
ਸਰਬੰਸ ਦਾਨੀਆਂ ਵੇ ਤੇਰਾ ਕੌਣ ਦਉਗਾ ਦੇਣਾ
‘ਢੋਲਕੀਆਂ ‘ਚਿਮਟੇ ਵਾਲਿਆਂ ਨਾਲ ਰਲ਼ ਕੇ ਗੀਤ ਗਾ ਦਿੱਤਾ
ਤੇਰੇ “ਖੰਡੇ “ਬਾਟੇ ਨੂੰ ਵੰਗਾਰ ਕੇ
ਖ਼ਾਲਸੇ ਦੇ ਮੱਥੇ ਤੇ ਕਲੰਕ ਲਾ ਦਿੱਤਾ
ਸਿੱਖੀ ਦੇ ਵਹਿੜੇ ਵਿੱਚ ਆਉਣ ਵਾਲੀਆਂ ਨਸਲਾਂ ਲਈ
ਕੰਡੇ ਬੀਜ ਕੇ ‘ਮੋਨਿਆਂ ਦਾ ਜ਼ਹਿਰ ਵਿਛਾ ਦਿੱਤਾ 
ਰੱਬਾ ਤੇਰੀ ਮੁਆਫ਼ੀ ਦੀ ਫ਼ਿਕਰ ਕਿੰਨੂੰ
ਕਿਸੇ ‘ਬਾਦਲ ਕਿਸੇ ‘ਸੰਤ ਸਾਧ ਕਿਸੇ ‘ਡੇਰਾ

No comments:

Post a Comment