Thursday, June 28, 2012

ਭਾਰਤੀ ਸੰਸਦ ਪ੍ਰਣਾਲੀ ਨੂੰ ਸ਼ੁਰੂ ਹੋਇਆ 60 ਸਾਲ ਪੂਰੇ ਹੋ ਗਏ।

ਭਾਰਤੀ ਸੰਸਦ ਪ੍ਰਣਾਲੀ ਨੂੰ ਸ਼ੁਰੂ ਹੋਇਆ 60 ਸਾਲ ਪੂਰੇ ਹੋ ਗਏ।
ਇਨਾਂ 60 ਸਾਲਾਂ ਦੇ ਪੂਰੇ ਹੋਣ ਦੇ ਅਖੌਤੀ ਜਸ਼ਨ ਸਾਰੀਆਂ ਹੀ ਰਾਜ ਕਰ ਰਹੀਆਂ ਪਾਰਟੀਆਂ ਵੱਲੋਂ ਮਨਾਏ ਗਏ ਤੇ ਨਾਲ ਹੀ ਵੱਡੇ ਵੱਡੇ ਦਾਅਵੇ ਵੀ ਕੀਤੇ ਗਏ।ਆਮ ਤੌਰ ਤੇ ਸਾਰੇ ਨੇਤਾਵਾਂ ਦੇ ਬਿਆਨਾਂ ਦਾ ਇਹ ਤੱਤ ਨਿਕਲਦਾ ਸੀ ਕਿ "ਭਾਰਤੀ ਸੰਵਿਧਾਨ ਬਹੁਤ ਮਹਾਨ ਤੇ ਪਵਿੱਤਰ ਹੈ"। "ਭਾਰਤ ਨੇ ਦੁਨੀਆਂ ਨੂੰ ਦੱਸਿਆਂ ਕਿ ਲੋਕਤੰਤਰ ਕੀ ਹੁੰਦਾ"। ਇਸੇ ਤਰਾਂ ਹਰ ਵੱਡੇ ਛੋਟੇ ਲੀਡਰ ਜਾਂ ਫਿਰ ਵੱਡੀਆਂ ਕੰਪਨੀਆਂ ਦੇ ਦੱਲਿਆਂ ਨੇ ਭਾਰਤੀ ਸੰਸਦ ਪ੍ਰਣਾਲੀ ਦਾ ਗੁਣਗਾਨ ਕੀਤਾ।ਪੰਜਾਬ ਦੀ ਧਰਤੀ ਜਿੱਥੋਂ ਸਦਾ ਹੀ ਦਿੱਲੀ ਦੇ ਖਿਾਫ ਆਵਾਜ਼ ਬੁਲੰਦ ਹੁੰਦੀ ਆਈ ਹੈ ਤੇ ਇਸ ਸਮੇ ਰਾਜ ਕਰ ਰਹੇ ਪਰਿਵਾਰ ਦੀ ਨੂੰਹ ਅਤੇ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਤਾਂ ਬਾਕੀਆਂ ਤੋਂ ਦੋ ਕਦਮ ਅੱਗੇ ਜਾਂਦੇ ਹੋਏ ਸਾਰੇ ਪੰਜਾਬ ਦਾ ਠੇਕਾ ਲੈਦਿਆਂ ਕਿਹਾ ਕਿ" ਪੰਜਾਬ ਦਾ ਹਰ ਇੱਕ ਵਾਸੀ ਇਸ ਸੰਸਦ ਦੀ ਰੱਕਖਆਂ ਵਾਸਤੇ ਜਾਨ ਕੁਰਬਾਨ ਕਰ ਸਕਦਾ ਹੈ।"
ਸਭ ਤੋਂ ਪਹਿਲਾਂ ਇਸ ਪਰਿਵਾਰ ਬਾਰੇ ਥੋੜੀ ਜਿਹੀ ਗੱਲ ਕਰਨੀ ਬੇਹਤਰ ਹੋਵੇਗੀ। ਇਹ ਉਹੀ ਪਰਿਵਾਰ ਹੈ ਜਿਹੜਾ ਅੰਗਰੇਜਾਂ ਦੇ ਰਾਜ ਵੇਲੇ ਜਦੋਂ ਜੈਤੋ ਦਾ ਮੋਰਚਾ ਸਿਖ ਪੰਥ ਵੱਲੋਂ ਚਲਾਇਆਂ ਜਾ ਰਿਹਾ ਸੀ ਤਾਂ ਪਾਣੀ ਵਾਲੇ ਖੂਹਾਂ ਚ' ਜ਼ਹਿਰ ਮਿਲਾ ਕਿ ਦੇਸ਼ ਭਗਤੀ ਨਿਭਾਉਦਾ ਹੈ, ਇਹ ਪਰਿਵਾਰ ਜਦੋਂ ਸੱਤਾ ਤੋਂ ਬਾਹਰ ਹੁੰਦਾ ਹੈ ਤਾਂ ਪੰਥ ਖਤਰੇ ਵਿਚ ਹੈ ਦਾ ਨਾਅਰਾ ਉੱਚੀ ਆਵਾਜ਼ ਵਿੱਚ ਲਾਉਦਾ ਹੈ ਤੇ ਸੱਤਾ ਵਿੱਚ ਆਉਣ ਤੋਂ ਬਾਅਦ ਸਭ ਕੁਝ ਭੁੱਲ ਜਾਂਦਾ ਹੈ, ਇਹ ਪਰਿਵਾਰ ਖਾੜਕੂਆਂ ਦੀ ਚੜ੍ਹਤ ਵੇਲੇ ਆਜਾਦ ਸਿੱਖ ਰਾਜ ਦੇ ਨਾਅਰੇ ਮਾਰਦਾ ਹੈ ਤੇ ਉਸ ਲਹਿਰ ਦੇ ਮੱਠੀ ਪੈਣ ਤੇ ਉਹਨਾਂ ਨੂੰ ਹੀ ਅੱਤਵਾਦੀ ਆਖਦਾ ਹੈ , ਇਸੇ ਪਰਿਵਾਰ ਦੀ ਗੰਦੀ ਰਾਜਨੀਤੀ ਕਾਰਨ ਸ. ਜਸਵੰਤ ਸਿੰਘ ਖਾਲੜਾ, ਜੱਥੇਦਾਰ ਜਸਵੰਤ ਸਿੰਘ ਕਾਉਂਕੇ ਤੇ ਡੇਢ ਲੱਖ ਨੋਜਵਾਨ ਮੌਤ ਦੇ ਮੂੰਹ ਜਾ ਪਿਆ, ਜੇਕਰ ਉਸ ਪਰਿਵਾਰ ਦੀ ਨੂ੍ੰਹ ਇਹ ਕਹਿੰਦੀ ਹੈ ਕਿ ਹਰ ਪੰਜਾਬੀ ਸੰਸਦ ਪ੍ਰਣਾਲੀ ਲਈ ਕੁਰਬਾਨੀ ਦੇ ਸਕਦਾ ਹੈ ਤਾਂ ਇਸ ਦਾ ਜਵਾਬ ਦੇਣਾ ਬਣਦਾ
ਹੈ।
ਭਾਰਤੀ ਸੰਸਦ ਪ੍ਰਣਾਲੀ 60 ਸਾਲ ਦੀ ਹੋ ਗਈ। ਪਰ ਇਨਾਂ 60 ਸਾਲਾਂ ਵਿੱਚ ਇਸ ਦੇਸ ਦੇ ਦੱਬੇ ਕੁਚਲੇ ਲਤਾੜੇ ਤੇ ਘੱਟ ਗਿਣਤੀਆਂ ਨਾਲ ਸੰਬੰਧਿਤ ਲੋਖਾਂ ਨੇ ਕੀ ਕੀ ਨਹੀ ਵੇਖਿਆਂ। ਕਿਤੇ ਦਿੱਲੀ 'ਚ ਰੁਲਦੀਆਂ ਪੱਗਾ ਤੇ ਚੁੰਨੀਆਂ, ਕਿਤੇ ਗੁਜਰਾਤ 'ਚ ਅੱਲਾ ਹੂੰ ਦੇ ਨਾਅਰੇ ਨੂੰ ਸਦਾ ਵਾਸਤੇ ਚੁੱਪ ਕਰਾਉਣ ਲਈ ਨਟਰੰਦਰ ਮੋਦੀ(ਬਾਦਲ ਦਾ ਲੰਗੋਟੀਆਂ ਯਾਰ) ਵੱਲੋਂ ਖੇਡੀ ਗਈ ਲੋਕਤੰਤਰ ਦੀ ਖੇਡ , ਕਿਤੇ ਉੜੀਸਾ ਵਿੱਚ ਈਸਾਈ ਪਾਦਰੀ ਦੇ ਮਾਸੂਮ ਬੱਚਿਆਂ ਨੂੰ ਹਿੰਦੂ ਫਿਰਕਾਫ੍ਰਸਤਾਂ ਵੱਲੋਂ ਜਿਅੂਂਦੇ ਸਾੜੇ ਜਾਣ ਨੂੰ ਇਸ ਪਵਿੱਤਰ ਸਥਾਨ ਤੇ ਬੈਠੇ ਪਵਿੱਤਰ ਮਹਾਪੁਰਸ਼ਾ ਨੇ ਮੂਕ ਦਰਸ਼ਕ ਬਣ ਕੇ ਦੇਖਿਆ। ਇਨਾਂ ਸਮਿਆਂ ਵਿਚ ਹੀ ਪੁਲਿਸ ਦੇ ਬਹਾਦਰ ਅਫਸਰ ਵੱਲੋਂ ਅਦਿਵਾਸੀ ਅਧਿਆਪਕਾ ਦੇ ਗੁਤ ਅੰਗਾਂ ਵਿਚ ਪੱਥਰ ਤੁੰਨ ਦੇਣ ਦਾ ਬਹਾਦਰੀ ਵਾਲਾਂ ਕਾਰਨਾਮਾ ਵੀ ਪਵਿੱਤਰ ਸਥਾਨ ਦੇ ਮਹਾਪੁਰਸ਼ ਮੂਕ ਦਰਸ਼ਕ ਬਣ ਕੇ ਦੇਖਦੇ ਰਹੇ।
ਹੁਣ ਪੰਜਾਬ ਦੇ ਮੁੱਖ ਮੰਤਰੀ ਦੀ ਨੂੰਹ ਵੱਲੋਂ ਦਿੱਤੇ ਬਿਆਨ ਵੱਲ ਨਿਗਾਂ ਕਰਦੇ ਹਾਂ। ਬੀਬੀ ਦੇ ਕਹਿਣ ਮੁਤਾਬਿਕ ਜੇਕਰ ਹਰ ਇਕ ਪੰਜਾਬੀ ਦੇਸ ਦੀ ਸੰਸਦ ਪ੍ਰਣਾਲੀ ਲਈ ਜਾਨ ਕੁਰਬਾਨ ਕਰ ਸਕਦਾ ਹੈ ਤਾਂ ਮੈਂ ਅਜਿਹੇ ਪੰਜਾਬ ਦਾ ਵਾਸੀ ਹੋਣ ਤੇ ਥੁੱਕਦਾ ਹਾਂ। ਬੀਬੀ ਨੂੰ ਇਹ ਯਾਦ ਰੱਖਣਾਂ ਚਾਹੀਦਾ ਹੈ ਕਿ ਇਸੇ ਪਵਿੱਤਰ ਸਥਾਨ ਤੋਂ ਟਾਡਾ ਤੇ ਪੁਟਾ ਜਿਹੇ ਕਾਲੇ ਕਾਨੂੰਨ ਪਾਸ ਹੋਏ ਜਿਨਾਂ ਨੇ ਵੱਖਰੇ ਵਿਚਾਰ ਰੱਖਣ ਵਾਲੇ ਲੋਕਾਂ ਦਾ ਜਿਊਣਾ ਹਰਾਮ ਕਰੀ ਰੱਖਿਆ ਹੈ। ਇਸੇ ਪਵਿੱਤਰ ਸਥਾਨ ਤੋਂ ਅਫਸਪਾ ਜਿਹਾ ਗੰਦਾ ਕਾਨੂੰਨ ਪਾਸ ਹੋਇਆ, ਜਿਸ ਦੀ ਆੜ ਹੇਠ ਭਾਰਤੀ ਸੁਰੱਖਿਆ ਫੋਰਸਾਂ ਨੇ ਮਣੀਪੁਰ, ਕਸ਼ਮੀਰਨ ਨਾਗਾਂਲੈਂਡ ,ਆਸਾਮ ਵਿੱਚ ਬਲਾਤਕਾਰਾਂ ਤੇ ਕਤਲਾਂ ਦੀ ਗੰਦੀ ਖੇਡ ਆਰੰਭੀ ਹੋਈ ਹੈ। ਇਸੇ ਕਾਨੂੰਨ ਦੇ ਕਖਲਾਫ ਹੀ ਮਣੀਪੁਰ ਦੀਆਂ ਔਰਤਾਂ ਨੇ ਅਲਫ ਨੰਗੀਆਂ ਹੋ ਕਿ ਮੁਜਾਹਰਾ ਕਰਦਿਆਂ ਨਾਅਰੇ ਮਾਰੇ ਸਨ " ਹਿੰਦੁਸਤਾਨੀ ਕੁੱਤਿਉ, ਸਾਡੇ ਨਾਲ ਬਲਾਤਕਾਰ ਕਰੋ"। ਪਰ ਇਸ ਨਾਲ ਦਿੱਲੀ ਦੇ ਪਵਿੱਤਰ ਸਥਾਨ ਦੀ ਪਵਿੱਤਰਤਾ ਭੰਗ ਨਹੀ ਹੋਈ।
ਇਨਾਂ 60 ਸਾਲਾਂ ਵਿੱਚ ਇਸ ਪਵਿੱਤਰ ਸਥਾਨ ਦੇ ਪੁਜਾਰੀਆਂ ਨੇ ਲੋਕਾਂ ਨੂੰ ਐਸੇ ਐਸੇ ਚਮਤਕਾਰ ਦਿਖਾਏ ਕਿ ਲੋਕ ਮੂੰਹ ਵਿੱਚ ਉਗਲਾਂ ਪਾ ਪਾ ਦੇਖਦੇ ਰਹੇ। ਇਹ ਚਮਤਕਾਰ ਕਦੇ ਬੋਫੋਰਜ ਘੁਟਾਲੇ, ਕਦੇ ਚਾਰਾ ਘੁਟਾਲੇ, ਕਦੇ 2 ਜੀ ਤੇ 3 ਜੀ ਦੇ ਰੂਪ ਵਿੱਚ ਸਾਹਮਣੇ ਆਏ। ਜੇਕਰ ਇੰਨਾ ਕੁਝ ਹੋਣ ਦੇ ਬਾਅਦ ਵੀ ਕੋਈ ਬੇਸ਼ਰਮਾਂ ਵਾਂਗ ਇਹ ਕਹਿੰਦਾ ਹੈ ਕਿ ਸਾਰਾ ਪੰਜਾਬ ਸੰਸਦ ਦੀ ਪਵਿੱਤਰਤਾ ਵਾਸਤੇ ਕੁਰਬਾਨੀ ਕਰੇਗਾ ਤਾਂ ਮੈਂ ਇਹੋ ਜਿਹੇ ਪੰਜਾਨ ਤੋਂ ਆਪਣਾ ਨਾਮ ਕਟਵਾਉਣਾ ਚਾਹਾਂਗਾ। ਞਅਞਮਤ ਪਾਸ਼ ਦੇ ਇਨਾਂ ਸ਼ਬਦਾਂ ਨਾਲ ਗੱਲ ਖਤਮ ਕਰਦਾ ਹਾਂ ਕਿ
" ਪਾਪ ਦੀ ਇਹ ਨਦੀ
ਦਿੱਲੀ ਦੇ ਗੋਲ ਪਰਬਤ ਵਿੱਚੋ ਸਿੰਮਦੀ ਹੈ"
ਮਨਪ੍ਰੀਤ ਸ਼ਿੰਘ
ਗੁਰੂ ਨਾਨਕ ਨਗਰ ਮਲੋਟ